ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਵੱਡੇ ਤੋਹਫੇ ਦਿੱਤੇ। PM ਮੋਦੀ ਨੇ ਵਰਚੂਅਲੀ ਫਿਰੋਜ਼ਪੁਰ ਵਿਚ 100 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਕੀਤਾ। ਨਾਲ ਹੀ ਸੰਗਰੂਰ ਵਿਚ 300 ਬਿਸਤਰਿਆਂ ਵਾਲਾ ਪੀਜੀਆਈ ਸੈਟੇਲਾਈਟ ਰਾਸ਼ਟਰ ਨੂੰ ਸਮਰਪਿਤ ਕੀਤਾ।
ਫਿਰੋਜ਼ਪੁਰ ਵਿਚ ਭਾਜਪਾ ਦੀ ਪੂਰੀ ਲੀਡਰਸ਼ਿਪ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਪੀਜੀਆਈ ਦੇ ਅਧਿਕਾਰੀ ਮੌਜੂਦ ਸੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਤੇਜ਼ੀ ਨਾਲ ਬਦਲ ਰਿਹਾ ਹੈ, ਜੋ ਕੰਮ ਦਹਾਕਿਆਂ ਵਿਚ ਨਹੀਂ ਹੋਇਆ ਸੀ, ਉਹ ਹੁਣ ਤੇਜ਼ੀ ਨਾਲ ਪੂਰੇ ਹੋ ਰਹੇ ਹਨ ਜਿਸ ਦਾ ਫਾਇਦਾ ਲੋਕਾਂ ਨੂੰ ਮਿਲ ਰਿਹਾ ਹੈ।
ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਦੱਸਿਆ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਉਹ ਸਹੂਲਤਾਂ ਹੁਣ ਫਿਰੋਜ਼ਪੁਰ ਤੇ ਸੰਗਰੂਰ ਵਿਚ ਉਪਲਬਧ ਹੋਣਗੀਆਂ।
ਅੱਜ ਦਾ ਦਿਨ PGI ਚੰਡੀਗੜ੍ਹ ਤੇ ਪੰਜਾਬ ਲਈ ਬਹੁਤ ਵੱਡਾ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਇਕ ਧਾਮ ਹੈ, ਪੰਜਾਬ ਦੇ ਲੋਕਾਂ ਲਈ ਇਹ ਬਹੁਤ ਵੱਡੀ ਸੌਗਾਤ ਹੈ। ਹੁਣ ਕੈਂਸਰ ਵਰਗੀਆਂ ਦੂਜੀਆਂ ਵੱਡੀਆਂ ਬੀਮਾਰੀਆਂ ਦਾ ਇਲਾਜ ਪੰਜਾਬ ਦੇ ਲੋਕਾਂ ਦੇ ਘਰ ਦੇ ਨੇੜੇ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਫਿਰੋਜ਼ਪੁਰ ਤੇ ਸੰਗਰੂਰ ਪੀਜੀਆਈ ਸੈਟੇਲਾਈਟ ਸੈਂਟਰ ਦੇ ਕੰਮ ਨੂੰ ਅੱਗੇ ਵਧਾਇਆ ਹੈ।
ਇਹ ਵੀ ਪੜ੍ਹੋ : ਪੀਐੱਮ ਮੋਦੀ ਦੀ ਰੈਲੀ ‘ਚ ਕਿਸਾਨਾਂ ਦੇ ਹੱਕ ਲਈ ਬੋਲੀ MP ਹਰਸਿਮਰਤ ਕੌਰ ਬਾਦਲ, ਕੀਤੀ ਇਹ ਅਪੀਲ
ਦੱਸ ਦੇਈਏ ਕਿ ਯੂਪੀਏ-2 ਦੇ ਸ਼ਾਸਨਕਾਲ ਦੇ ਅੰਤਿਮ ਦੌਰ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਫਿਰੋਜ਼ਪੁਰ ਤੇ ਸੰਗਰੂਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਸੰਗਰੂਰ ਵਿਚ ਇਹ ਸੈਂਟਰ ਤਾਂ ਬਣ ਕੇ ਤਿਆਰ ਸੀ ਜਿਸ ਨੂੰ ਅੱਜ PM ਮੋਦੀ ਨੇ ਦੇਸ਼ ਨੂੰ ਸਮਰਿਪਤ ਕੀਤਾ। ਦੂਜੇ ਪਾਸੇ ਫਿਰੋਜ਼ਪੁਰ ਦੇ ਸੈਂਟਰ ਦਾ ਅੱਜ ਉਦਘਾਟਨ ਕੀਤਾ ਗਿਆ।