ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਪੈਰਾਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਹੈ । ਇਸ ਦੌਰਾਨ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਪੈਰਾਲੰਪਿਕ ਦਾ ਤਜ਼ਰਬਾ ਵੀ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਖਤਮ ਹੋਈਆਂ ਇਨ੍ਹਾਂ ਖੇਡਾਂ ਵਿੱਚ ਭਾਰਤੀ ਪੈਰਾਲੰਪਿਕ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 19 ਮੈਡਲ ਜਿੱਤੇ ਸਨ, ਜਿਨ੍ਹਾਂ ਵਿੱਚ ਕੁੱਲ ਪੰਜ ਸੋਨ ਤਗਮੇ ਸ਼ਾਮਿਲ ਸਨ।
ਇਹ ਵੀ ਪੜ੍ਹੋ: PM ਮੋਦੀ ਅੱਜ BRICS ਸਿਖਰ ਸੰਮੇਲਨ ਦੀ ਕਰਨਗੇ ਪ੍ਰਧਾਨਗੀ, ਅਫਗਾਨਿਸਤਾਨ ਸੰਕਟ ‘ਤੇ ਹੋ ਸਕਦੀ ਹੈ ਚਰਚਾ
ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ ਹੁਣ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਪੀਐੱਮ ਮੋਦੀ ਨੇ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ।
ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕ ਵਿੱਚ ਜਿਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤੇ ਉਨ੍ਹਾਂ ਵਿੱਚ ਅਵਨੀ ਲੇਖਰਾ, ਸਿੰਘਰਾਜ ਅਡਾਨਾ, ਸੁਮਿਤ ਅੰਤਿਲ, ਮਨੀਸ਼ ਨਰਵਾਲ, ਪ੍ਰਮੋਦ ਭਗਤ, ਕ੍ਰਿਸ਼ਣਾ ਨਾਗਰ, ਭਾਵਿਨਾ ਪਟੇਲ, ਨਿਸ਼ਾਦ ਕੁਮਾਰ, ਦਵਿੰਦਰ ਝਾਝਰੀਆ, ਯੋਗੇਸ਼ ਕਥੁਨੀਆ, ਮਰਿਯਪਨ ਥੰਗਵੇਲੁ, ਪ੍ਰਵੀਣ ਕੁਮਾਰ, ਸੁਹਾਸ ਯਤਿਰਾਜ, ਸੁੰਦਰ ਸਿੰਘ, ਸ਼ਰਦ ਕੁਮਾਰ, ਹਰਵਿੰਦਰ ਸਿੰਘ ਅਤੇ ਮਨੋਜ ਸਰਕਾਰ ਸ਼ਾਮਿਲ ਹਨ। ਭਾਰਤ ਵੱਲੋਂ ਟੋਕੀਓ ਪੈਰਾਲੰਪਿਕ ਵਿੱਚ 45 ਮੈਂਬਰੀ ਦਲ ਨੇ ਹਿੱਸਾ ਲਿਆ ਸੀ।