Pm modi on corona vaccine : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਵਾਸੀ ਭਾਰਤੀ ਦਿਵਸ ਕਾਨਫਰੰਸ ਦੀ ਸ਼ੁਰੂਆਤ ਕੀਤੀ ਹੈ। ਕੋਰੋਨਾ ਯੁੱਗ ਦਾ ਜ਼ਿਕਰ ਕਰਦੇ ਹੋਏ ਕਿਹਾ- ਭਾਰਤੀਆਂ ਵਲੋਂ ਕੋਰਨਾ ਵਰਗੇ ਮੁਸ਼ਕਿਲ ਸਮਿਆਂ ਵਿੱਚ ਦਿਖਾਈ ਗਈ ਸੇਵਾ ’ਤੇ ਮਾਣ ਹੈ। ਅੱਜ ਟੈਕਸਟਾਈਲ ਤੋਂ ਲੈ ਕੇ ਥੈਰੇਪੀ ਤੱਕ ਵਿਸ਼ਵ ਵਿੱਚ ਭਾਰਤ ਦੇ ਯਤਨਾਂ ਦੀ ਗੂੰਜ ਹੈ। ‘ਜਾਣੋ ਭਾਰਤ ਮੁਕਾਬਲੇ’ ਵਿੱਚ ਦੁਨੀਆ ਭਰ ਦੇ ਦੋਸਤਾਂ ਨੇ ਹਿੱਸਾ ਲਿਆ ਹੈ। ਇਹ ਸੰਕੇਤ ਦਿੰਦਾ ਹੈ ਕਿ ਭਾਰਤ ਨਾਲ ਸਾਂਝ ਵੱਧ ਰਹੀ ਹੈ। ਮੈਂ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅਗਲੀ ਵਾਰ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦੀ ਅਪੀਲ ਕਰਦਾ ਹਾਂ। ਜਿਹੜੇ ਭਾਰਤ ਵਿੱਚ ਕਦੇ ਪੜ੍ਹਦੇ ਹਨ ਉਨ੍ਹਾਂ ਨੂੰ ਵੀ ਇਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਤਕਨਾਲੋਜੀ ਡ੍ਰਾਇਵਿਨ ਭਾਰਤ ਨੂੰ ਜਾਣਨ ਲਈ ਬਹੁਤ ਮਹੱਤਵਪੂਰਨ ਹੈ। ਵਿਦੇਸ਼ਾਂ ਵਿੱਚ ਵਸਦੇ ਭਾਰਤ ਦੇ ਲੋਕਾਂ ਨੇ ਜਿਸ ਢੰਗ ਨਾਲ ਆਪਣਾ ਫਰਜ਼ ਨਿਭਾਇਆ, ਉਹ ਪ੍ਰਸੰਸਾ ਦੇ ਪਾਤਰ ਹਨ। ਸੂਰੀਨਾਮ ਦੇ ਰਾਸ਼ਟਰਪਤੀ ਸੰਤੋਖੀ ਜੀ ਇਸ ਸੇਵਾ ਦੀ ਇੱਕ ਉਦਾਹਰਣ ਹਨ।
ਕੋਰੋਨਾ ਦੇ ਯੁੱਗ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਾਰਤ ਅੱਜ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਟੈਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ। ਪੈਸਾ ਹੁਣ ਸਿੱਧਾ ਲਾਭਪਾਤਰੀਆਂ ਦੇ ਖਾਤੇ ਵਿੱਚ ਪਹੁੰਚ ਰਿਹਾ ਹੈ। ਤਕਨਾਲੋਜੀ ਦੇ ਨਾਲ ਗਰੀਬ ਦੇ ਸ਼ਕਤੀਕਰਨ ਦੀ ਵਿਸ਼ਵ ਭਰ ਵਿੱਚ ਚਰਚਾ ਕੀਤੀ ਜਾਂਦੀ ਹੈ। ਪਹਿਲਾਂ ਇਹ ਖਦਸ਼ਾ ਜਤਾਇਆ ਗਿਆ ਸੀ ਕਿ ਵੱਖ ਹੋਣ ਕਾਰਨ ਭਾਰਤ ਸੁਤੰਤਰ ਨਹੀਂ ਹੋ ਸਕਦਾ, ਪਰ ਇਹ ਗਲਤ ਸਾਬਿਤ ਹੋਇਆ। ਆਜ਼ਾਦੀ ਤੋਂ ਬਾਅਦ ਕਿਹਾ ਗਿਆ ਕਿ ਇਥੇ ਲੋਕਤੰਤਰ ਨਹੀਂ ਹੋ ਸਕਦਾ। ਇਹ ਵੀ ਗਲਤ ਸਾਬਿਤ ਹੋਇਆ। ਦਹਾਕਿਆਂ ਤੋਂ ਇਹ ਬਿਰਤਾਂਤ ਰਿਹਾ ਹੈ ਕਿ ਭਾਰਤ ਅਨਪੜ੍ਹ ਹੈ। ਅੱਜ ਅਸੀਂ ਪੁਲਾੜ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਪ੍ਰਾਪਤ ਕੀਤੀਆਂ ਹਨ। ਮਹਾਂਮਾਰੀ ਦੌਰਾਨ ਭਾਰਤ ਨੇ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ। ਦੇਸ਼ ਜਿਸ ਤਰੀਕੇ ਨਾਲ ਦੁਨੀਆ ਵਿੱਚ ਖੜ੍ਹਾ ਹੋਇਆ, ਇਸ ਦੀ ਮਿਸਾਲ ਨਹੀਂ ਹੈ। ਪੀਪੀਈ ਕਿੱਟਾਂ, ਟੈਸਟਿੰਗ ਕਿੱਟਾਂ ਭਾਰਤ ਬਾਹਰ ਤੋਂ ਮੰਗਵਾਉਂਦਾ ਸੀ, ਅੱਜ ਅਸੀਂ ਇਸ ਨੂੰ ਨਿਰਯਾਤ ਕਰ ਰਹੇ ਹਾਂ। ਸਾਡੇ ਦੇਸ਼ ‘ਚ ਕੋਰੋਨਾ ਦੀ ਮੌਤ ਦੀ ਦਰ ਸਭ ਤੋਂ ਘੱਟ ਹੈ। ਅਸੀਂ ਦੋ-ਦੋ ਟੀਕੇ ਲੈ ਕੇ ਆ ਰਹੇ ਹਾਂ। ਵਿਸ਼ਵ ਅੱਜ ਭਾਰਤ ਦੇ ਟੀਕੇ ਦਾ ਇੰਤਜ਼ਾਰ ਹੀ ਨਹੀਂ ਕਰ ਰਿਹਾ, ਉਹ ਸਾਡੇ ਟੀਕਾਕਰਨ ਪ੍ਰੋਗਰਾਮ ਨੂੰ ਵੀ ਦੇਖ ਰਹੇ ਹਨ।”
ਇਹ ਵੀ ਦੇਖੋ : ਕਿਸਾਨਾਂ ਦੀ ਮੀਟਿੰਗ ਦੀਆਂ ਸਭ ਤੋਂ ਪਹਿਲੀਆਂ ਤਸਵੀਰਾਂ, ਜਾਣੋ ਮੋਦੀ ਦੇ ਮੰਤਰੀਆਂ ਲਈ ਕੀ ਕਹੀ ਵੱਡੀ ਗੱਲ