pm modi one nation one sbha: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ‘ਇੱਕ ਰਾਸ਼ਟਰ’, ਇੱਕ ਚੁਣਾਵ’ ਦੀ ਜ਼ਰੂਰਤ ‘ਤੇ ਜੋਰ ਦਿੱਤਾ ਹੈ।ਉਨ੍ਹਾਂ ਨੇ ਅਧਿਕਾਰੀਆਂ ਦੇ 80ਵੇਂ ਅਖਿਲ ਭਾਰਤੀ ਸੰਮੇਲਨ ਦੀ ਸਮਾਪਤੀ ਪੱਧਰ ‘ਤੇ ਵੀਡੀਓ ਕਾਨਫ੍ਰੰਸ ਰਾਹੀਂ ਸੰਬੋਧਿਤ ਕਰਦੇ ਹੋਏ ਫਿਰ ਇਸਦੀ ਚਰਚਾ ਕੀਤੀ।ਉਨ੍ਹਾਂ ਨੇ ਕਿਹਾ, ‘ਵਨ ਨੇਸ਼ਨ ਵਨ ਇਲੈਕਸ਼ਨ ਸਿਰਫ ਚਰਚਾ ਦਾ ਵਿਸ਼ਾ ਨਹੀਂ ਸਗੋਂ ਭਾਰਤ ਦੀ ਲੋੜ ਹੈ।ਕੁਝ ਮਹੀਨਿਆਂ ‘ਚ ਭਾਰਤ ‘ਚ ਕਿਤੇ ਨਾ ਕਿਤੇ ਚੋਣਾਵ ਹੋ ਰਹੇ ਹਨ।ਇਸ ਨਾਲ ਵਿਕਾਸ ਕਾਰਜਾਂ ‘ਤੇ ਪ੍ਰਭਾਵ ਪੈਂਦਾ ਹੈ।ਅਜਿਹੇ ‘ਚ ਵਨ ਨੇਸ਼ਨ, ਵਨ ਇਲੈਕਸ਼ਨ ‘ਤੇ ਗਹਿਰੇ ਮੰਥਨ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਜੂਨ ‘ਚ ਵੀ ਇਕ ਦੇਸ਼ ਇੱਕ ਚੋਣਾਵ ਦੇ ਮੁੱਦੇ ‘ਤੇ ਇਕ ਬੈਠਕ ਬੁਲਾਈ ਸੀ।ਉਹ ਕਾਫੀ ਸਮੇਂ ਤੋਂ ਲੋਕਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੇ ਕਰਾਉਣ ‘ਤੇ ਜੋਰ ਦਿੰਦੇ ਰਹੇ ਹਨ।ਪਰ ਇਸ ਮੁੱਦੇ ‘ਤੇ ਸਿਆਸੀ ਦਲਾਂ ਦਾ ਸਲਾਹ ਮਸ਼ਵਰਾ ਹੁੰਦਾ ਰਿਹਾ।ਪ੍ਰਧਾਨ ਮੰਤਰੀ ਕਈ ਵਾਰ ਕਹਿ ਚੁੱਕੇ ਹਨ ਕਿ ਜੇਕਰ ਲੋਕਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਦੇ ਇਕੱਠੇ ਚੋਣਾਂ ਹੋਣਗੀਆਂ ਅਤੇ ਇਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਚੋਣਾਂ ਹੋਣ ਨਾਲ ਪ੍ਰਸ਼ਾਸਨਿਕ ਕੰਮ ‘ਤੇ ਵੀ ਅਸਰ ਪੈਂਦਾ ਹੈ।ਜੇਕਰ ਦੇਸ਼ ‘ਚ ਸਾਰੀਆਂ ਚੋਣਾਂ ਇਕੱਠੀਆਂ ਹੁੰਦੀਆਂ ਹਨ ਤਾਂ ਪਾਰਟੀਆਂ ਵੀ ਦੇਸ਼ ਅਤੇ ਸੂਬੇ ਦੇ ਵਿਕਾਸ ਕਾਰਜਾਂ ‘ਤੇ ਜਿਆਦਾ ਸਮਾਂ ਦੇ ਸਕਣਗੀਆਂ।
ਇਹ ਵੀ ਦੇਖੋ:ਦਿੱਲੀ ਪਹੁੰਚੇ ਕਿਸਾਨ, ਗੱਡ ਦਿੱਤੇ ਝੰਡੇ, ਪੁਲਸ ਨੂੰ ਹੋਏ ਸਿੱਧੇ, Live ਤਸਵੀਰਾਂ