ਪੀਐੱਮ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣ ਗਏ ਹਨ। ਦਰਅਸਲ, ਇੱਕ ਸਰਵੇ ਵਿੱਚ ਪੀਐੱਮ ਮੋਦੀ ਅਪਰੂਵਲ ਰੇਟਿੰਗ ਵਿੱਚ ਸਭ ਤੋਂ ਅੱਗੇ ਹਨ।
ਇਸ ਸਰਵੇ ਅਨੁਸਾਰ ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਸਣੇ ਦੁਨੀਆ ਦੇ 13 ਦਿਗੱਜ ਦੇਸ਼ਾਂ ਦੇ ਮੁੱਖੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਸਰਵੇ ਵਿੱਚ ਪੀਐੱਮ ਮੋਦੀ ਦੀ ਅਪਰੂਵਲ ਰੇਟਿੰਗ 70% ਹੈ। 2 ਸਤੰਬਰ ਨੂੰ ਅਪਡੇਟ ਕੀਤੇ ਗਏ ਇਸ ਸਰਵੇ ਵਿੱਚ ਪੀਐੱਮ ਮੋਦੀ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਆਂਦਰੇ ਮੈਨੂਅਲ ਲੋਪੇਜ ਓਬਰਾਡੋਰ ਦੂਜੇ ਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਘੀ ਤੀਜੇ ਨੰਬਰ ‘ਤੇ ਰਹੇ।
ਇਸ ਤੋਂ ਬਾਅਦ ਜਰਮਨ ਚਾਂਸਲਰ ਐਂਜਲਾ ਮਰਕੇਲ ਚੌਥੇ ਨੰਬਰ ‘ਤੇ ਰਹੀ। ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਇਸ ਲਿਸਟ ਵਿੱਚ ਪੰਜਵੇਂ ਸਥਾਨ ‘ਤੇ ਹਨ।
ਦੱਸ ਦੇਈਏ ਕਿ ਇਸ ਲਿਸਟ ਵਿੱਚ ਛੇਵੇਂ ਨੰਬਰ ‘ਤੇ ਆਸਟ੍ਰੇਲੀਆ ਦੇ ਪੀਐੱਮ ਸਕਾਟ ਮਾਰੀਸਨ, ਜਸਟਿਨ ਟਰੂਡੋ ਸੱਤਵੇਂ, ਬੋਰਿਸ ਜਾਨਸਨ ਅੱਠਵੇਂ, ਜਾਏਰ ਬੋਲਸੋਨਾਰੋ ਨੌਵੇਂ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਏ ਦਸਵੇਂ ਨੰਬਰ ‘ਤੇ ਹਨ।