ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐਮ-ਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭ ਦੀ ਅਗਲੀ ਕਿਸ਼ਤ ਅੱਜ ਯਾਨੀ ਕੇ 9 ਅਗਸਤ ਨੂੰ ਜਾਰੀ ਕਰ ਦਿੱਤੀ ਹੈ।
ਪ੍ਰਧਾਨ ਮੰਤਰੀ ਦਫਤਰ (ਪੀਐਮਓ) ਦੇ ਅਨੁਸਾਰ, 9 ਵੀਂ ਕਿਸ਼ਤ ਦੇ ਤਹਿਤ 9.75 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 19,500 ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਟਰਾਂਸਫਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀਐਮ-ਕਿਸਾਨ) ਦੇ ਤਹਿਤ, 2000 ਰੁਪਏ ਦੀ ਇੱਕ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਗਈ ਹੈ। ਜਿਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ ਪੀਐਮ ਕਿਸਾਨ ਨਿਧੀ ਦੀ 2000 ਰੁਪਏ ਦੀ ਕਿਸ਼ਤ ਨਹੀਂ ਆਈ ਹੈ ਉਹ ਵੀ ਇਸ ਬਾਰੇ ਸ਼ਿਕਾਇਤ ਕਰ ਸਕਦੇ ਹਨ।
ਤੁਸੀਂ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ (ਪੀਐਮ-ਕਿਸਾਨ ਹੈਲਪਲਾਈਨ ਨੰਬਰ 155261) ਜਾਂ 1800115526 (ਟੋਲ ਫ੍ਰੀ) ਜਾਂ 011-23381092 ਦੀ ਹੈਲਪਲਾਈਨ ‘ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਸ਼ਿਕਾਇਤ ਈ-ਮੇਲ ਆਈਡੀ (pmkisan-ict@gov.in) ‘ਤੇ ਵੀ ਭੇਜ ਸਕਦੇ ਹੋ। ਇਸ ਦੇ ਨਾਲ ਹੀ, ਉਹ ਕਿਸਾਨ ਜੋ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਅਤੇ ਅਜੇ ਤੱਕ ਅਰਜ਼ੀ ਨਹੀਂ ਦਿੱਤੀ ਹੈ, ਉਹ ਅਧਿਕਾਰਤ ਵੈਬਸਾਈਟ pmkisan.gov.in ‘ਤੇ ਜਾ ਕੇ ਰਿਜਿਸਟ੍ਰੇਸ਼ਨ ਕਰ ਸਕਦੇ ਹਨ।
ਜੇ ਅਧਿਕਾਰਤ ਵੈਬਸਾਈਟ ‘ਤੇ ਸਾਰੀ ਪ੍ਰਕਿਰਿਆ ਦੇ ਦੌਰਾਨ, ਤੁਸੀਂ ‘FTO is generated and Payment confirmation is pending’ ਲਿਖਿਆ ਹੋਇਆ ਵੇਖਦੇ ਹੋ, ਤਾਂ ਇਸਦਾ ਅਰਥ ਇਹ ਹੈ ਕਿ ਤੁਹਾਡੇ ਖਾਤੇ ਵਿੱਚ ਫੰਡ ਟ੍ਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ ਤੁਹਾਡੇ ਖਾਤੇ ਵਿੱਚ ਪਹੁੰਚ ਜਾਵੇਗੀ।
ਇਹ ਵੀ ਦੇਖੋ : Sports Minister ਦੀ wife ਕਿਉਂ ਬੱਚਿਆਂ ਨੂੰ ਦਿੰਦੀ ਐ ਹਾਕੀ ਦੀ ਟ੍ਰੇਨਿੰਗ! ਸੁਣੋ ਅਸਲ ਵਜ੍ਹਾ | Harjinder Kaur