PM modi says Committee set up: ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਦੇਸ਼ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ-ਨਿਰਭਰ ਭਾਰਤ, ਲੱਦਾਖ ਵਿੱਚ ਚੀਨ ਨਾਲ ਵਿਵਾਦ, ਕੋਰੋਨਾ ਮਹਾਂਮਾਰੀ ਵਰਗੇ ਮਹੱਤਵਪੂਰਨ ਮੁੱਦਿਆਂ ਦਾ ਜ਼ਿਕਰ ਕੀਤਾ । ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀਆਂ ਧੀਆਂ ਨੂੰ ਸਲਾਮ ਵੀ ਕੀਤਾ । ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਕੁੜੀਆਂ ਦੇ ਵਿਆਹ ਦੀ ਉਮਰ ਦੀ ਸਮੀਖਿਆ ਕਰ ਰਹੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਲੜਕੀਆਂ ਦੇ ਵਿਆਹ ਦੀ ਸਹੀ ਉਮਰ ਲਈ ਅਸੀਂ ਇੱਕ ਕਮੇਟੀ ਬਣਾਈ ਹੈ। ਜਿਵੇਂ ਹੀ ਉਸਦੀ ਰਿਪੋਰਟ ਆਉਂਦੀ ਹੈ, ਕੁੜੀਆਂ ਦੇ ਵਿਆਹ ਦੀ ਉਮਰ ਦੇ ਸਬੰਧ ਵਿੱਚ ਢੁੱਕਵੇਂ ਫੈਸਲੇ ਲਏ ਜਾਣਗੇ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਖੋਲ੍ਹੇ ਗਏ 40 ਕਰੋੜ ਜਨ ਧਨ ਖਾਤਿਆਂ ਵਿੱਚੋਂ 22 ਕਰੋੜ ਖਾਤੇ ਸਿਰਫ ਔਰਤਾਂ ਦੇ ਹਨ। ਕੋਰੋਨਾ ਦੇ ਸਮੇਂ ਅਪ੍ਰੈਲ-ਮਈ-ਜੂਨ ਵਿੱਚ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਲਗਭਗ ਤਿੰਨ ਹਜ਼ਾਰ ਕਰੋੜ ਰੁਪਏ ਸਿੱਧੇ ਔਰਤਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ। ਅੱਜ ਭਾਰਤ ਵਿੱਚ ਔਰਤਾਂ ਭੂਮੀਗਤ ਕੋਲਾ ਖਾਣਾਂ ਵਿੱਚ ਕੰਮ ਕਰ ਰਹੀਆਂ ਹਨ ਤੇ ਲੜਾਕੂ ਜਹਾਜ਼ ਨਾਲ ਅਸਮਾਨ ਦੀਆਂ ਉੱਚਾਈਆਂ ਨੂੰ ਛੂਹ ਰਹੀਆਂ ਹਨ।
ਪੀਐਮ ਮੋਦੀ ਨੇ ਕਿਹਾ ਕਿ ਸਾਡਾ ਤਜ਼ਰਬਾ ਕਹਿੰਦਾ ਹੈ ਕਿ ਜਦੋਂ ਵੀ ਔਰਤ ਸ਼ਕਤੀ ਨੂੰ ਭਾਰਤ ਵਿੱਚ ਮੌਕੇ ਮਿਲੇ ਹਨ, ਉਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਦੇਸ਼ ਨੂੰ ਮਜਬੂਤ ਕੀਤਾ । ਉਨ੍ਹਾਂ ਕਿਹਾ ਕਿ ਤਨਖਾਹ ਨਾਲ ਗਰਭਵਤੀ ਔਰਤਾਂ ਨੂੰ 6 ਮਹੀਨਿਆਂ ਦੀ ਛੁੱਟੀ ਦੇਣ ਦੇ ਫੈਸਲੇ ਦੀ ਗੱਲ ਹੋਵੇ, ਸਾਡੇ ਦੇਸ਼ ਦੀਆਂ ਔਰਤਾਂ ਜੋ ਤਿੰਨ ਤਲਾਕ ਦੇ ਕਾਰਨ ਪ੍ਰੇਸ਼ਾਨ ਸਨ, ਨੂੰ ਅਜਿਹੀਆਂ ਔਰਤਾਂ ਨੂੰ ਆਜ਼ਾਦੀ ਦਿਵਾਉਣ ਦਾ ਕੰਮ ਹੋਵੇ, ਸਰਕਾਰ ਨੇ ਇਸ ‘ਤੇ ਕੰਮ ਕੀਤਾ ।