PM Modi shares stunning photo: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਚੇੱਨਈ ਦਾ ਦੌਰਾ ਕੀਤਾ । ਇੱਥੇ ਤਾਮਿਲਨਾਡੂ ਸਰਕਾਰ ਦੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਰਾਜ ਲਈ ਕਈ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ । ਉਨ੍ਹਾਂ ਨੇ ਅਤਿ ਆਧੁਨਿਕ ਸਵਦੇਸ਼ੀ ਅਰਜੁਨ ਮੇਨ ਬੈਟਲ ਟੈਂਕ ਨੂੰ ਫੌਜ ਦੇ ਹਵਾਲੇ ਵੀ ਕੀਤਾ, ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਦਿਲਚਸਪ ਚੀਜ਼ ਵੀ ਸਾਂਝੀ ਕੀਤੀ। ਉਨ੍ਹਾਂ ਨੇ ਚੇੱਨਈ ਵਿੱਚ ਖੇਡੇ ਜਾ ਰਹੇ ਭਾਰਤ-ਇੰਗਲੈਂਡ ਟੈਸਟ ਮੈਚ ਦਾ ਏਰੀਅਲ ਵਿਊ ਸਾਂਝਾ ਕੀਤਾ।
ਦਰਅਸਲ, ਇਹ ਮੈਚ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਜਿਸ ਸਮੇਂ ਪੀਐੱਮ ਦਾ ਜਹਾਜ਼ ਉਥੋਂ ਲੰਘਿਆ ਤਾਂ ਉਸ ਸਮੇਂ ਸਟੇਡੀਅਮ ਵਿੱਚ ਮੈਚ ਖੇਡਿਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਇੱਕ ਫੋਟੋ ਖਿੱਚੀ ਅਤੇ ਇਸਨੂੰ ਟਵਿੱਟਰ ‘ਤੇ ਸਾਂਝਾ ਕੀਤਾ । ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਹੈ ਅਤੇ ਦਰਸ਼ਕ ਵੀ ਮੌਜੂਦ ਹਨ। ਇਸ ਸਬੰਧੀ ਪ੍ਰਧਾਨ ਮੰਤਰੀ ਨੇ ਲਿਖਿਆ, ‘ਚੇੱਨਈ ਵਿੱਚ ਚੱਲ ਰਹੇ ਦਿਲਚਸਪ ਮੈਚ ਦਾ ਇੱਕ ਹਵਾਈ ਨਜ਼ਾਰਾ ਦੇਖਣ ਨੂੰ ਮਿਲਿਆ।’ ਇਸ ਫੋਟੋ ਵਿੱਚ ਖੂਬਸੂਰਤ ਚੇੱਨਈ ਵੀ ਦਿਖਾਈ ਦੇ ਰਹੀ ਹ। ਚੇਨਈ ਮੈਟਰੋ, ਖੂਬਸੂਰਤ ਇਮਾਰਤਾਂ ਅਤੇ ਭਵਨਾਂ ਨੂੰ ਇਸ ਫਰੇਮ ਵਿੱਚ ਦੇਖਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਭਾਰਤ-ਇੰਗਲੈਂਡ ਟੈਸਟ ਮੈਚ 13 ਫਰਵਰੀ ਤੋਂ ਚੇੱਨਈ ਵਿੱਚ ਖੇਡਿਆ ਜਾ ਰਿਹਾ ਹੈ। ਇੱਥੇ ਇੰਗਲੈਂਡ ਨੇ ਭਾਰਤ ਦੇ 329 ਦੌੜਾਂ ਦੇ ਜਵਾਬ ਵਿੱਚ ਦੂਸਰੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ 134 ਦੌੜਾਂ ਬਣਾਈਆਂ । ਇਸ ਤਰ੍ਹਾਂ ਭਾਰਤ ਨੂੰ ਪਹਿਲੀ ਪਾਰੀ ਵਿੱਚ 195 ਦੌੜਾਂ ਦੀ ਬੜ੍ਹਤ ਮਿਲ ਗਈ । ਇੰਗਲੈਂਡ ਲਈ ਵਿਕਟਕੀਪਰ ਬੱਲੇਬਾਜ਼ ਬੇਨ ਫੌਕਸ ਨੇ ਸਭ ਤੋਂ ਜ਼ਿਆਦਾ ਨਾਬਾਦ 42 ਦੌੜਾਂ ਬਣਾਈਆਂ । ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ 43 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ।
ਇਹ ਵੀ ਦੇਖੋ: ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਯਾਦਵਿੰਦਰ ਵੀ ਸਭ ਕੁੱਝ ਛੱਡ ਕੇ ਆ ਡੱਟੇ ਸਿੰਘੂ ਕਿਸਾਨ ਮੋਰਚੇ ‘ਚ…