PM Modi shares video: ਮੋਰ ਭਯੋ, ਬਿਨ ਸ਼ੋਰ,
ਮਨ ਮੋਰ, ਭਯੋ ਵਿਭੋਰ
ਰਗ-ਰਗ ਹੈ ਰੰਗਾ, ਨੀਲਾ ਭੂਰਾ ਸ਼ਯਾਮ ਸੁਹਾਨਾ,
ਮਨਮੋਹਕ, ਮੋਰ ਨਿਰਾਲਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਇੱਕ ਬਹੁਤ ਹੀ ਖੂਬਸੂਰਤ ਕਵਿਤਾ ਨਾਲ ਵੀਡੀਓ ਸ਼ੇਅਰ ਕੀਤੀ ਹੈ। 1:46 ਮਿੰਟ ਦੀ ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਆਪਣੇ ਹੱਥਾਂ ਨਾਲ ਮੋਰ ਨੂੰ ਦਾਣਾ ਖਵਾਉਂਦੇ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਜਿਸ ਮੋਰ ਨੂੰ ਪ੍ਰਧਾਨਮੰਤਰੀ ਦਾਣਾ ਖਵਾਉਂਦੇ ਦਿਖਾਈ ਦੇ ਰਹੇ ਹਨ, ਉਹ ਉਨ੍ਹਾਂ ਨਾਲ ਬਹੁਤ ਘੁਲਿਆ-ਮਿਲਿਆ ਹੋਇਆ ਹੈ । ਵੀਡੀਓ ਵਿੱਚ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਉਂਦਿਆਂ ਨੂੰ ਦੇਖ ਕੇ ਮੋਰ ਬਾਗ਼ ਵਿੱਚ ਨੱਚਣ ਲੱਗ ਪੈਂਦਾ ਹੈ ਅਤੇ ਸਾਰੇ ਖੰਭ ਫੈਲਾ ਕੇ ਉਨ੍ਹਾਂ ਦਾ ਸਵਾਗਤ ਕਰਦਾ ਹੈ। ਦਰਅਸਲ। ਪੀਐੱਮ ਮੋਦੀ ਨੇ ਇੰਸਟਾਗ੍ਰਾਮ ‘ਤੇ ਕਵਿਤਾ ਰਾਹੀਂ ਮੋਰ ਦੀ ਖੂਬਸੂਰਤੀ ਅਤੇ ਖੂਬੀਆਂ ਦਾ ਵਰਣਨ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ‘ਤੇ ਕਈ ਰੋਚਕ ਜਵਾਬ ਵੀ ਆਏ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾਂ ਜੰਗਲੀ ਜੀਵਨ ਦੀ ਸੰਭਾਲ ‘ਤੇ ਬਹੁਤ ਜ਼ੋਰ ਦਿੱਤਾ ਹੈ। ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਾਜੈਕਟ ਸ਼ੇਰ ਅਤੇ ਡਾਲਫਿਨ ਦੀ ਸੰਭਾਲ ਨਾਲ ਜੁੜੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਜੈਵ-ਵਿਭਿੰਨਤਾ ਦੀ ਸੁਰੱਖਿਆ ਅਤੇ ਪ੍ਰਚਾਰ ਲਈ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਸ਼ੇਰਾਂ ਅਤੇ ਬਾਘਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਦੇ ਮੱਦੇਨਜ਼ਰ ਦੇਸ਼ ਵਿੱਚ ਸਾਡੇ ਏਸ਼ੀਅਨ ਸ਼ੇਰਾਂ ਲਈ ਇੱਕ ਪ੍ਰੋਜੈਕਟ ਸ਼ੇਰ ਵੀ ਸ਼ੁਰੂ ਕੀਤਾ ਜਾਵੇਗਾ। ਇਸਦੇ ਨਾਲ ਹੀ ਡੌਲਫਿਨ ਦੀ ਸੁਰੱਖਿਆ ਲਈ ਇੱਕ ਪ੍ਰੋਜੈਕਟ ਚਲਾਇਆ ਜਾਵੇਗਾ।