ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਅੱਜ 108ਵਾਂ ਐਪੀਸੋਡ ਪ੍ਰਸਾਰਿਤ ਹੋ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਨੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਨਾਲ ਕੀਤੀ। ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਸਾਥੀਓਂ ਜਦੋਂ ਵੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਹੈ, ਦੇਸ਼ ਨੂੰ ਫਾਇਦਾ ਹੋਇਆ ਹੈ। ਦੇਸ਼ ਵਿਚ 70 ਹਜ਼ਾਰ ਅੰਮ੍ਰਿਤ ਸਰੋਵਰਾਂ ਦਾ ਨਿਰਮਾਣ ਵੀ ਸਾਡੀ ਸਮੂਹਿਕ ਉਪਲਬਧੀ ਹੈ। ਮੇਰਾ ਮੰਨਣਾ ਹੈ ਕਿ ਜੋ ਦੇਸ਼ ਨਵੀਨਤਾ ਨੂੰ ਮਹੱਤਵ ਨਹੀਂ ਦਿੰਦਾ ਉਸ ਦਾ ਵਿਕਾਸ ਰੁਕ ਜਾਂਦਾ ਹੈ। ਭਾਰਤ ਦਾ ਨਵੀਨਤਾ ਹੱਬ ਬਣਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਰੁਕਣ ਵਾਲੇ ਨਹੀਂ ਹਾਂ।
ਪ੍ਰੋਗਰਾਮ ਵਿਚ ਪੀਐੱਮ ਮੋਦੀ ਤੋਂ ਇਲਾਵਾ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਤੇ ਐਕਟਰ ਅਕਸ਼ੈ ਕੁਮਾਰ ਨੇ ਵੀ ਹਿੱਸਾ ਲਿਆ। ਦੋਵਾਂ ਨੇ ਫਿਟ ਇੰਡੀਆ ਮੁਹਿੰਮ ਨੂੰ ਲੈ ਕੇ ਆਪਣੇ ਤਜਰਬੇ ਸਾਂਝੇ ਕੀਤੇ। ਦੋਵਾਂ ਨੇ ਦੱਸਿਆ ਕਿ ਲੋਕ ਕਿਵੇਂ ਫਿਟ ਰਹਿ ਸਕਦੇ ਹਨ। ਮੋਦੀ ਨੇ ਫਿਟ ਇੰਡੀਆ ਤੋਂ ਇਲਾਵਾ ਮੈਂਟਲ ਹੈਲਥ, ਆਰਟੀਫੀਸ਼ੀਅਨ ਇੰਟੈਲੀਜੈਂਸ ਤੇ ਨਿਊਟ੍ਰਸ਼ੀਅਨ ਨੂੰ ਲੈ ਕੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨਾਲ ਆਪਣਾ ਤਜਰਬਾ ਸ਼ੇਅਰ ਕਨ ਦੀ ਗੱਲ ਕਹੀ। 2023 ‘ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ- ਇਸ ਸਾਲ ‘ਚ ਨਾਰੀ ਸ਼ਕਤੀ ਵੰਦਨ ਪਾਸ ਕੀਤਾ ਗਿਆ ਸੀ। ਇਸੇ ਸਾਲ ਨਾਰੀ ਸ਼ਕਤੀ ਵੰਦਨ ਬਿੱਲ ਵੀ ਪਾਸ ਹੋਇਆ ਸੀ। ਨਾਟੋ-ਨਾਟੋ ਗੀਤ ਨੂੰ ਆਸਕਰ ਮਿਲਿਆ। ਇਸ ਸਾਲ ਖਿਡਾਰੀਆਂ ਨੇ ਵੀ ਦੇਸ਼ ਦਾ ਨਾਂ ਰੌਸ਼ਨ ਕੀਤਾ।
2015 ਵਿਚ ਗਲੋਬਲ ਇਨੋਵੇਸ਼ਨ ਇੰਡੈਕਸ ਵਿਚ ਅਸੀਂ 81ਵੇਂ ਰੈਂਕ ‘ਤੇ ਸੀ ਅੱਜ ਸਾਡੀ ਰੈਂਕ 40 ਹੈ। ਇਸ ਸਾਲ ਭਾਰਤ ਤੋਂ ਫਾਈਲ ਹੋਣ ਵਾਲੇ ਪੇਟੈਂਟ ਦੀ ਗਿਣਤੀ ਜ਼ਿਆਦਾ ਰਹੀ, ਜਿਨ੍ਹਾਂ ਵਿਚ 60 ਫੀਸਦੀ ਘਰੇਲੂ ਫੰਡਸ ਦੇ ਸਨ। ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿਚ ਵੀ ਸਭ ਤੋਂ ਵੱਧ ਭਾਰਤੀ ਯੂਨੀਵਰਸਿਟੀਆਂ ਸ਼ਾਮਲ ਹੋਈਆਂ। ਭਾਰਤ ਦਾ ਸਮਰੱਥ ਬਹੁਤ ਪ੍ਰਭਾਵੀ ਹੈ ਤੇ ਅਸੀਂ ਇਨ੍ਹਾਂ ਤੋਂ ਸੰਕਪਲ ਲੈਣਾ ਹੈ ਤੇ ਪ੍ਰੇਰਣਾ ਲੈਣੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਕ੍ਰਿਕਟ ਸਟੇਡੀਅਮ ਬਣੇਗਾ ਇੰਟਰਨੈਸ਼ਨਲ, ਸੰਸਦੀ ਕਮੇਟੀ ਨੇ ਕੀਤੀ ਸਿਫ਼ਾਰਸ਼
ਦੱਸ ਦੇਈਏ ਕਿ ‘ਮਨ ਕੀ ਬਾਤ’ ਦਾ ਪਹਿਲਾ ਐਪੀਸੋਡ 3 ਅਕਤੂਬਰ 2014 ਨੂੰ ਪ੍ਰਸਾਰਿਤ ਹੋਇਆ ਸੀ। ਪਹਿਲੇ ਐਪੀਸੋਡ ਦੀ ਟਾਈਮ ਲਿਮਟ 14 ਮਿੰਟ ਸੀ। ਜੂਨ 2015 ਵਿਚ ਇਸ ਨੂੰ ਵਧਾ ਕੇ 30 ਮਿੰਟ ਕਰ ਦਿੱਤਾ ਗਿਆ। 30 ਅਪ੍ਰੈਲ 2023 ਨੂੰ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਪ੍ਰਸਾਰਿਤ ਕੀਤਾ ਗਿਆ ਸੀ। ‘ਮਨ ਕੀ ਬਾਤ’ ਪ੍ਰੋਗਰਾਮ ਦਾ ਪ੍ਰਸਾਰਣ 23 ਭਾਸ਼ਾਵਾਂ ਤੇ 29 ਬੋਲੀਆਂ ਵਿਚ ਹੁੰਦਾ ਹੈ। ਫ੍ਰੈਂਚ, ਪਸ਼ਤੋ, ਚਾਈਨਿਜ਼ ਸਣੇ ਇਸ ਦਾ ਬ੍ਰਾਡਕਾਸਟ 11 ਵਿਦੇਸ਼ੀ ਭਾਸ਼ਾਵਾਂ ਵਿਚ ਵੀ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”