ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੇ ਜਾਣ ਦਾ ਇੱਕ ਸਾਲ ਪੂਰੇ ਹੋਣ ਦੇ ਮੌਕੇ ‘ਤੇ ਵੀਰਵਾਰ ਨੂੰ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਨਾਲ ਦੇਸ਼ ਭਰ ਦੇ ਨੀਤੀ ਨਿਰਮਾਤਾਵਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਨਗੇ।
ਪ੍ਰਧਾਨ ਮੰਤਰੀ ਦਫਤਰ ਨੇ ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ਾਮ 4:30 ਵਜੇ ਸੰਬੋਧਿਤ ਕਰਨਗੇ । ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸਿੱਖਿਆ ਖੇਤਰ ਨਾਲ ਜੁੜੇ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਵੀ ਕਰਨਗੇ।
ਦਰਅਸਲ, ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਪ੍ਰੋਗਰਾਮ ਵਿੱਚ ‘ਅਕਾਦਮਿਕ ਬੈਂਕ ਆਫ਼ ਕ੍ਰੈਡਿਟ’ ਦੀ ਸ਼ੁਰੂਆਤ ਕਰਨਗੇ ਜੋ ਉੱਚ ਸਿੱਖਿਆ ਦੇ ਵਿਦਿਆਰਥੀਆਂ ਲਈ ਕਈ ਪ੍ਰਵੇਸ਼ ਅਤੇ ਨਿਕਾਸ ਦੇ ਵਿਕਲਪ ਮੁਹੱਈਆ ਕਰਵਾਏਗਾ। ਇਸਦੇ ਨਾਲ ਹੀ ਪਹਿਲੇ ਸਾਲ ਦੇ ਇੰਜੀਨੀਅਰਿੰਗ ਪ੍ਰੋਗਰਾਮਾਂ ਅਤੇ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕਰਨਗੇ।
ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਹੋਰ ਪਹਿਲਕਦਮੀਆਂ ਵਿੱਚ ਗ੍ਰੇਡ 1 ਦੇ ਵਿਦਿਆਰਥੀਆਂ ਲਈ ਤਿੰਨ ਮਹੀਨੇ ਦਾ ਡਰਾਮਾ ਅਧਾਰਿਤ ਸਕੂਲ ਤਿਆਰੀ ਮੋਡਿਊਲ ‘ਵਿਦਿਆ ਪ੍ਰਵੇਸ਼’, ਮੱਧ ਪੱਧਰ ‘ਤੇ ਇੱਕ ਵਿਸ਼ੇ ਦੇ ਰੂਪ ਵਿੱਚ ਭਾਰਤੀ ਸੰਕੇਤਿਕ ਭਾਸ਼ਾ, ਨੈਸ਼ਨਲ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਵੱਲੋਂ ਸਿਖਲਾਈ ਲਈ ਤਿਆਰ ਕੀਤੇ ਗਏ ਏਕੀਕ੍ਰਿਤ ਪ੍ਰੋਗਰਾਮ ਨਿਸ਼ਠਾ 2.0, ਸਫਲ, ਸੀਬੀਐਸਈ ਸਕੂਲਾਂ ਵਿੱਚ ਗ੍ਰੇਡ 3, 5 ਅਤੇ 8 ਲਈ ਸਮਰੱਥਾ ਅਧਾਰਿਤ ਮੁਲਾਂਕਣ ਢਾਂਚਾ ਅਤੇ ਪੂਰੀ ਤਰ੍ਹਾਂ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਮਰਪਿਤ ਇੱਕ ਵੈਬਸਾਈਟ ਸ਼ਾਮਿਲ ਹੈ।
ਦੱਸ ਦੇਈਏ ਕਿ ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਰਹਿਣਗੇ । ਇਸ ਤੋਂ ਇਲਾਵਾ ਇਹ ਪ੍ਰੋਗਰਾਮ ਰਾਸ਼ਟਰੀ ਡਿਜੀਟਲ ਸਿੱਖਿਆ ਢਾਂਚੇ (NDEAR) ਅਤੇ ਨੈਸ਼ਨਲ ਐਜੁਕੇਸ਼ਨ ਟੈਕਨਾਲੋਜੀ ਫੋਰਮ (NETF) ਦੇ ਉਦਘਾਟਨ ਦਾ ਵੀ ਗਵਾਹ ਬਣੇਗਾ।
ਇਹ ਵੀ ਦੇਖੋ: ਬਾਬੇ ਨਾਲ ਪਿਆਰ ਦਾ ਪੇਚਾ ਪਾ ਕੁੜੀ ਨੇ ਲੁਟਾਏ ਲੱਖਾਂ, ਉੱਤੋਂ ਕਹਿੰਦਾ ਬਾਬਾ…ਮੈਨੂੰ ਕੀਤਾ….