PM Modi to hand over: ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਦੇਸ਼ ਦੇ ਦੋ ਦੱਖਣੀ ਰਾਜਾਂ ਤਾਮਿਲਨਾਡੂ ਅਤੇ ਕੇਰਲ ਦਾ ਦੌਰਾ ਕਰਨਗੇ । ਇਸ ਦੌਰਾਨ ਉਹ ਚੇੱਨਈ ਵਿੱਚ ਕਈ ਵੱਡੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ । ਪ੍ਰਧਾਨ ਮੰਤਰੀ ਦਫਤਰ ਵੱਲੋਂ ਇਹ ਕਿਹਾ ਗਿਆ ਹੈ ਕਿ ਚੇੱਨਈ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਫੌਜ ਨੂੰ ਅਰਜੁਨ ਮੇਨ ਬੈਟਲ ਟੈਂਕ (MK-1A) ਵੀ ਸੌਂਪਣਗੇ । ਇਸ ਤੋਂ ਇਲਾਵਾ ਕੋਚੀ ਵਿੱਚ ਉਹ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇਸ ਸਬੰਧੀ DRDO ਨੇ ਦੱਸਿਆ ਕਿ ਇੱਕ ਉੱਚ ਪੱਧਰੀ ਬੈਠਕ ਵਿੱਚ ਰੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਭਾਰਤੀ ਫੌਜ ਵਿੱਚ 118 ਅਰਜੁਨ ਮਾਰਕ 1 ਏ ਟੈਂਕਾਂ ਨੂੰ ਸ਼ਾਮਿਲ ਕਰਨ ਦੀ ਪ੍ਰਵਾਨਗੀ ਦਿੱਤੀ ਹੈ, ਜਿਸ ਦੀ ਕੀਮਤ ਲਗਭਗ 8,400 ਕਰੋੜ ਰੁਪਏ ਹੈ । ਪ੍ਰਧਾਨਮੰਤਰੀ ਨਰਿੰਦਰ ਮੋਦੀ 14 ਫਰਵਰੀ ਨੂੰ ਚੇੱਨਈ ਵਿੱਚ ਅਰਜੁਨ ਟੈਂਕ ਦੇ ਨਵੇਂ ਸੰਸਕਰਣ ਭਾਰਤੀ ਫੌਜ ਨੂੰ ਸੌਂਪਣਗੇ। ਉਨ੍ਹਾਂ ਦੱਸਿਆ ਕਿ ਇਸ ਟੈਂਕ ਨੂੰ DRDO ਵੱਲੋਂ ਡਿਜ਼ਾਈਨ ਤੇ ਵਿਕਸਿਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਡੀਆਰਡੀਓ ਵੱਲੋਂ ਡਿਜਾਈਨ ਅਤੇ ਵਿਕਸਤ 124 ਅਰਜੁਨ ਟੈਂਕਾਂ ਵਿਚੋਂ ਫਲੀਟ ਦੇ ਪਹਿਲੇ ਬੈਚ ਵਿੱਚ 118 ਅਰਜੁਨ ਟੈਂਕ ਸ਼ਾਮਿਲ ਕੀਤੇ ਜਾਣਗੇ ਅਤੇ ਭਾਰਤੀ ਫੌਜ ਪਹਿਲਾਂ ਹੀ ਇਨ੍ਹਾਂ ਨੂੰ ਤਾਇਨਾਤ ਕਰ ਚੁੱਕੀ ਹੈ। ਇਨ੍ਹਾਂ ਟੈਂਕਾਂ ਨੂੰ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਪੱਛਮੀ ਮਾਰੂਥਲ ਦੇ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।