PM Modi to inaugurate Atal Tunnel: ਲਾਹੌਲ ਘਾਟੀ ਦੇ ਵਸਨੀਕਾਂ ਲਈ ਅੱਜ ਇੱਕ ਵੱਡਾ ਦਿਨ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਮਹੱਤਵਪੂਰਨ ‘ਅਟਲ ਸੁਰੰਗ’ ਦਾ ਉਦਘਾਟਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 3 ਅਕਤੂਬਰ ਸਵੇਰੇ 10 ਵਜੇ ਦੁਨੀਆ ਦੀ ਸਭ ਤੋਂ ਵੱਡੀ ‘ਅਟਲ ਸੁਰੰਗ’ ਦਾ ਉਦਘਾਟਨ ਕਰਨ ਜਾ ਰਹੇ ਹਨ। ਰੋਹਤਾਂਗ ਵਿੱਚ ਸਥਿਤ ਇਹ 9.02 ਕਿਲੋਮੀਟਰ ਲੰਬੀ ਸੁਰੰਗ ਮਨਾਲੀ ਨੂੰ ਲਾਹੌਲ ਸਪਿਤੀ ਨਾਲ ਜੋੜਦੀ ਹੈ। ਇਸ ਸੁਰੰਗ ਦੇ ਕਾਰਨ ਮਨਾਲੀ ਅਤੇ ਲਾਹੌਲ ਸਪਿਤੀ ਘਾਟੀ ਕਈ ਸਾਲਾਂ ਤੱਕ ਇੱਕ ਦੂਜੇ ਨਾਲ ਜੁੜੇ ਰਹਿਣਗੇ। ਇਸ ਤੋਂ ਪਹਿਲਾਂ ਬਰਫਬਾਰੀ ਕਾਰਨ ਲਾਹੌਲ ਸਪਿਤੀ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸਾਲ ਦੇ 6 ਮਹੀਨਿਆਂ ਲਈ ਕੱਟ ਦਿੱਤਾ ਜਾਂਦਾ ਸੀ।
ਦੱਸ ਦੇਈਏ ਕਿ ‘ਅਟਲ ਸੁਰੰਗ’ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਦੀ ਸਹਾਇਤਾ ਨਾਲ ਪੀਰ ਪੰਜਾਲ ਦੀਆਂ ਪਹਾੜੀਆਂ ਵਿੱਚ ਕੀਤਾ ਗਿਆ ਹੈ। ਇਹ ਸਮੁੰਦਰ ਤੱਟ ਤੋਂ 10,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ‘ਅਟਲ ਸੁਰੰਗ’ ਦੇ ਬਣਨ ਕਾਰਨ ਮਨਾਲੀ ਅਤੇ ਲੇਹ ਵਿਚਾਲੇ ਦੂਰੀ 46 ਕਿਲੋਮੀਟਰ ਘੱਟ ਹੋ ਗਈ ਹੈ ਅਤੇ ਦੋਵਾਂ ਥਾਵਾਂ ਦੇ ਵਿਚਕਾਰ ਯਾਤਰਾ ਦੇ ਸਮੇਂ ਵਿੱਚ 4 ਤੋਂ 5 ਘੰਟਿਆਂ ਤੱਕ ਦੀ ਕਮੀ ਆਵੇਗੀ ।
ਘੋੜੇ ਦੀ ਨਾਲ ਵਰਗਾ ਆਕਾਰ
ਦਰਅਸਲ, ‘ਅਟਲ ਸੁਰੰਗ’ ਦਾ ਆਕਾਰ ਘੋੜੇ ਦੀ ਨਾਲ ਵਰਗਾ ਹੈ। ਇਸ ਦਾ ਦੱਖਣੀ ਕਿਨਾਰਾ ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰੀ ਤਲ ਤੋਂ 3060 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਦੋਂ ਕਿ ਉੱਤਰੀ ਕਿਨਾਰਾ ਲਾਹੌਲ ਘਾਟੀ ਵਿੱਚ ਤੇਲਿੰਗ ਅਤੇ ਸਿਸੂ ਪਿੰਡ ਦੇ ਨੇੜੇ ਸਮੁੰਦਰ ਦੇ ਪੱਧਰ ਤੋਂ 3071 ਮੀਟਰ ਦੀ ਉੱਚਾਈ ‘ਤੇ ਸਥਿਤ ਹੈ। 10.5 ਮੀਟਰ ਚੌੜੀ ਇਸ ਸੁਰੰਗ ‘ਤੇ 3.6 x 2.25 ਮੀਟਰ ਦਾ ਅੱਗ ਬੁਝਾਉਣ ਵਾਲਾ ਐਮਰਜੈਂਸੀ ਐਗਜ਼ਿਟ ਗੇਟ ਬਣਾਇਆ ਗਿਆ ਹੈ। ‘ਅਟਲ ਸੁਰੰਗ’ ਤੋਂ ਰੋਜ਼ਾਨਾ 3000 ਕਾਰਾਂ, ਅਤੇ 1500 ਟਰੱਕ 80 ਕਿਲੋਮੀਟਰ ਦੀ ਰਫਤਾਰ ਨਾਲ ਨਿਕਲ ਸਕਣਗੇ।
ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਦੱਸ ਦੇਈਏ ਕਿ ‘ਅਟਲ ਸੁਰੰਗ’ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ । ਹਰ 150 ਮੀਟਰ ਦੀ ਦੂਰੀ ‘ਤੇ ਟੈਲੀਫੋਨਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਐਮਰਜੈਂਸੀ ਵਿੱਚ ਸੰਪਰਕ ਸਥਾਪਿਤ ਕੀਤਾ ਜਾ ਸਕੇ। ਹਰ 60 ਮੀਟਰ ਦੀ ਦੂਰੀ ‘ਤੇ ਅੱਗ ਬੁਝਾਉਣ ਵਾਲੇ ਈਂਟੇਂ ਰੱਖੇ ਗਏ ਹਨ। 250 ਮੀਟਰ ਦੀ ਦੂਰੀ ‘ਤੇ CCTV ਦੀ ਵਿਵਸਥਾ ਕੀਤੀ ਗਈ ਹੈ। ਹਵਾ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਹਰ 1 ਕਿਲੋਮੀਟਰ ਦੀ ਦੂਰੀ ‘ਤੇ ਮਸ਼ੀਨ ਲੱਗੀ ਹੋਈ ਹੈ। ਗੌਰਤਲਬ ਹੈ ਕਿ ਰੋਹਤਾਂਗ ਪਾਸ ਦੇ ਨੀਚੇ ਇਸਨੂੰ ਬਣਾਉਣ ਦਾ ਫੈਸਲਾ 3 ਜੂਨ, 2000 ਨੂੰ ਲਿਆ ਗਿਆ ਸੀ । ਇਸ ਦਾ ਨੀਂਹ ਪੱਥਰ 26 ਮਈ 2002 ਨੂੰ ਰੱਖਿਆ ਗਿਆ ਸੀ।