PM Modi to inaugurate three day: ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਯਾਨੀ 2 ਮਾਰਚ ਨੂੰ ਵੀਡੀਓ ਕਾਨਫਰੰਸ ਰਾਹੀਂ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦਿੱਤੀ ਗਈ। ਇਸ ਕਾਨਫਰੰਸ ਦਾ ਆਯੋਜਨ ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਇਸਦਾ ਆਯੋਜਨ 2 ਤੋਂ 4 ਮਾਰਚ ਤੱਕ ਡਿਜੀਟਲ ਰੂਪ ਵਿੱਚ ਕੀਤਾ ਜਾਵੇਗਾ।
ਦਰਅਸਲ, ਇਸ ਕਾਨਫਰੰਸ ਵਿੱਚ ਕਈ ਦੇਸ਼ਾਂ ਦੇ ਉੱਘੇ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ । ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਤਿੰਨ ਦਿਨਾਂ ਦੇ ਸੰਮੇਲਨ ਲਈ ਡੈਨਮਾਰਕ ਸਹਿਯੋਗੀ ਦੇਸ਼ ਹੈ। ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਇਹ ਕਾਨਫਰੰਸ ਆਨਲਾਈਨ ਹੋਵੇਗੀ ਅਤੇ ਇਸ ਵਿੱਚ 24 ਦੇਸ਼ਾਂ ਭਾਗ ਲੈਣਗੇ । ਭਾਰਤੀ ਦੂਤਾਵਾਸ ਰਾਹੀਂ ਕਾਨਫਰੰਸ ਵਿੱਚ ਭਾਗ ਲੈਣ ਲਈ ਉਨ੍ਹਾਂ 56 ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਦੀਆਂ ਸਰਹੱਦਾਂ ਸਮੁੰਦਰ ਨਾਲ ਲੱਗੀਆਂ ਹੋਈਆਂ ਹਨ।
ਦੱਸ ਦੇਈਏ ਕਿ ਇਸ ਸੰਮੇਲਨ ਵਿੱਚ ਚੀਨ ਸ਼ਾਮਿਲ ਨਹੀਂ ਹੈ। ਇਸ ਪ੍ਰੋਗਰਾਮ ਵਿੱਚ ਲਗਭਗ 20,000 ਡੈਲੀਗੇਟ ਹਿੱਸਾ ਲੈਣਗੇ ਅਤੇ ਐਮਆਈਐਸ 2021 ਦੇ ਦੂਜੇ ਐਡੀਸ਼ਨ ਵਿੱਚ 400 ਤੋਂ ਵੱਧ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਜਾਣਗੇ । ਸੰਮੇਲਨ ਦਾ ਆਯੋਜਨ ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਦੇ ਭਾਗੀਦਾਰ ਫਿੱਕੀ ਤੇ ਨਾਲੇਜ ਭਾਗੀਦਾਰ ਦੇ ਰੂਪ ਵਿੱਚ ਇਵਾਈ ਨਾਲ ਮਿਲ ਕੇ ਕਰ ਰਿਹਾ ਹੈ।