ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ 8 ਸਤੰਬਰ ਨੂੰ ਸੈਂਟਰਲ ਵਿਸਟਾ ਪੁਨਰਵਿਕਾਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ । ਦਰਅਸਲ, ਦਿੱਲੀ ਦੇ ਇਤਿਹਾਸਕ ਰਾਜਪਥ ਅਤੇ ਸੈਂਟਰਲ ਵਿਸਟਾ ਲਾਅਨ ਦਾ ਮੁੜ ਵਿਕਾਸ ਕੀਤਾ ਗਿਆ ਹੈ । ਹੁਣ ਉਸ ਦਾ ਨਾਂ ਬਦਲ ਕੇ ‘ਕਰਤਵਯ ਮਾਰਗ’ ਕਰ ਦਿੱਤਾ ਗਿਆ ਹੈ। ਸੈਂਟਰਲ ਵਿਸਟਾ ਦੇ ਉਦਘਾਟਨ ਮੌਕੇ ਖਤਰਿਆਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ । ਅਜਿਹੇ ਵਿੱਚ ਅੱਜ ਆਮ ਲੋਕਾਂ ਨੂੰ ਭਾਰੀ ਟਰੈਫਿਕ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ । ਪ੍ਰੋਜੈਕਟ ਨਾਲ ਜੁੜੇ 10 ਰੂਟ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਬੰਦ ਰਹਿਣਗੇ। ਕਈ ਰੂਟਾਂ ‘ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਸੈਂਟਰਲ ਵਿਸਟਾ ਦੇ ਉਦਘਾਟਨ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਦੇ ਨਾਲ-ਨਾਲ ਪਟਿਆਲਾ ਹਾਊਸ ਕੋਰਟ ਵੀਰਵਾਰ ਨੂੰ ਦੁਪਹਿਰ 3 ਵਜੇ ਤੋਂ ਬੰਦ ਰਹੇਗੀ। ਬੁੱਧਵਾਰ ਨੂੰ ਹਾਈ ਕੋਰਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਇਸਦੀ ਜਾਣਕਾਰੀ ਦਿੱਤੀ ਹੈ ।
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਕਾਰਨ ਸੁਰੱਖਿਆ ਦੀ ਕਮਾਨ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਨੇ ਸੰਭਾਲ ਲਈ ਹੈ। ਉਦਘਾਟਨ ਤੋਂ ਪਹਿਲਾਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਖੇਤਰ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ । ਸੈਂਟਰਲ ਫੋਰਸ ਤੋਂ ਇਲਾਵਾ ਪ੍ਰਾਈਵੇਟ ਸੁਰੱਖਿਆ ਗਾਰਡ ਵੀ ਨਿਗਰਾਨੀ ਕਰ ਰਹੇ ਹਨ । ਇੱਥੇ ਫੋਟੋਆਂ ਖਿੱਚਣ ਦੀ ਵੀ ਮਨਾਹੀ ਹੈ। ਸਖ਼ਤ ਸੁਰੱਖਿਆ ਕਾਰਨ ਸੈਲਾਨੀ ਬੈਰੀਕੇਡਾਂ ਕੋਲ ਖੜ੍ਹੇ ਹੋ ਕੇ ਇੰਡੀਆ ਗੇਟ ਦੇਖਣ ਦੀ ਕੋਸ਼ਿਸ਼ ਕਰਦੇ ਰਹੇ।
ਇਹ ਵੀ ਪੜ੍ਹੋ: ਅਮਰੀਕਾ ‘ਚ ਹੁਣ ਸਿਰਫ 80 ਲੱਖ ‘ਚ ਤਿਆਰ ਹੋ ਰਹੇ ਨੇ ਬਾਸਕਏਬਲ ਘਰ, ਬਣਨ ‘ਚ ਲੱਗਦਾ ਹੈ 1 ਘੰਟੇ ਦਾ ਸਮਾਂ
ਦੱਸ ਦੇਈਏ ਕਿ ਸੈਂਟਰਲ ਵਿਸਟਾ ਐਵੇਨਿਊ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ 3.2 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ 20 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹ ਨ। ਇਸ ਨੂੰ ਡਾ: ਬਿਮਲ ਪਟੇਲ ਨੇ ਡਿਜ਼ਾਈਨ ਕੀਤਾ ਹੈ । ਇੱਥੇ ਰੈੱਡ ਗ੍ਰੇਨਾਈਟ ਨਾਲ ਬਣੇ 15.5 ਕਿਲੋਮੀਟਰ ਪੈਦਲ ਰਸਤਿਆਂ ਤੋਂ ਲੈ ਕੇ 16 ਪੁਲਾਂ ਅਤੇ ਖਾਣ-ਪੀਣ ਦੀਆਂ ਸਟਾਲਾਂ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨੂੰ ਲਗਭਗ 20 ਮਹੀਨਿਆਂ ਬਾਅਦ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: