ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਤੋਂ 25 ਜੂਨ ਤੱਕ ਅਮਰੀਕਾ ਅਤੇ ਮਿਸਰ ਦੇ ਦੌਰੇ ‘ਤੇ ਰਹਿਣਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਸੱਦੇ ‘ਤੇ ਪੀਐੱਮ ਮੋਦੀ ਅਮਰੀਕਾ ਦਾ ਦੌਰਾ ਕਰਨਗੇ। ਇਸ ਬਾਰੇ PMO ਦਫ਼ਤਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਦੌਰਾ ਨਿਊਯਾਰਕ ਤੋਂ ਸ਼ੁਰੂ ਹੋਵੇਗੀ। ਇੱਥੇ ਪੀਐੱਮ 21 ਜੂਨ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਦੀ ਅਗਵਾਈ ਕਰਨਗੇ।
PMO ਮੁਤਾਬਕ ਨਿਊਯਾਰਕ ਦੇ ਬਾਅਦ ਪੀਐੱਮ ਮੋਦੀ ਵਾਸ਼ਿੰਗਟਨ ਡੀਸੀ ਦੀ ਯਾਤਰਾ ਕਰਨਗੇ। ਇੱਥੇ 22 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸਦੇ ਬਾਅਦ ਅਮਰੀਕੀ ਰਾਸ਼ਟਰਪਤੀ ਨਾਲ ਉਨ੍ਹਾਂ ਦੀ ਅਹਿਮ ਮੁਲਾਕਾਤ ਹੋਵੇਗੀ। ਰਾਸ਼ਟਰਪਤੀ ਬਾਇਡੇਨ ਤੇ ਜਿਲ ਬਾਇਡੇਨ ਪ੍ਰਧਾਨਮੰਤਰੀ ਦੇ ਸਨਮਾਨ ਵਿੱਚ ਰਾਜਕੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਕੇਵਿਨ ਮੈਕਕਾਰਥੀ ਤੇ ਸੀਨੇਟ ਦੇ ਪ੍ਰਧਾਨ ਚਾਰਲਸ ਸ਼ੂਮਰ ਸਣੇ ਕਾਂਗਰਸ ਦੇ ਨੇਤਾਵਾਂ ਦੇ ਸੱਦੇ ‘ਤੇ ਪ੍ਰਧਾਨਮੰਤਰੀ ਮੋਦੀ 22 ਜੂਨ ਨੂੰ ਅਮਰੀਕੀ ਕਾਂਗਰਸ ਦੀ ਸੰਯੁਕਤ ਬੈਠਕ ਨੂੰ ਵੀ ਸੰਬੋਧਿਤ ਕਰਨਗੇ। 23 ਜੂਨ ਨੂੰ ਪੀਐੱਮ ਮੋਦੀ ਦੇ ਲਈ ਸੰਯੁਕਤ ਰੂਪ ਨਾਲ ਉਪਰਾਸ਼ਟਰਪਤੀ ਕਮਲਾ ਹੈਰਿਸ ਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਵੀ ਲੰਚ ਰੱਖਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰਮੁੱਖ CEO, ਪੇਸ਼ੇਵਰਾਂ ਤੇ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਦਾ ਪ੍ਰੋਗਰਾਮ ਹੈ। ਪੀਐੱਮ ਮੋਦੀ ਪਰਵਾਸੀ ਭਾਰਤੀਆਂ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਦਫਤਰ ਦੇ ਮੁਤਾਬਕ ਇਸਦੇ ਬਾਅਦ ਪੀਐੱਮ ਮੋਦੀ 24-25 ਜੂਨ ਤੱਕ ਮਿਸਰ ਦਾ ਦੌਰਾ ਕਰਨਗੇ। ਇਹ ਯਾਤਰਾ ਮਿਸਰ ਦੇ ਰਾਸ਼ਟਰਪਤੀ ਅਬਦੇਲ ਫ਼ਤਾਹ ਅਲ-ਸਿਸੀ ਦੇ ਸੱਦੇ ‘ਤੇ ਕੀਤੀ ਜਾ ਰਹੀ ਹੈ। ਇਹ ਪ੍ਰਧਾਨ ਮੰਤਰੀ ਦੀ ਮਿਸਰ ਦੀ ਪਹਿਲੀ ਯਾਤਰਾ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: