ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਚੁਣੇ ਗਏ ਹਨ । ਜਿਸ ਤੋਂ ਸਾਫ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਅਤਾ ਦੇਸ਼ ਹੀ ਨਹੀਂ ਬਲਕਿ ਵਿਸ਼ਵ ਪੱਧਰ ‘ਤੇ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ‘ਗਲੋਬਲ ਲੀਡਰ ਅਪਰੂਵਲ’ ਵਿੱਚ 72 ਫ਼ੀਸਦੀ ਰੇਟਿੰਗ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ। ਅਮਰੀਕੀ ਡਾਟਾ ਇੰਟੈਲੀਜੈਂਸ ਫਰਮ ਦੇ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਰੂਵਲ ਰੇਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ ਦੁਨੀਆ ਦੇ 13 ਦੇਸ਼ਾਂ ਦੇ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।
‘ਗਲੋਬਲ ਲੀਡਰ ਅਪਰੂਵਲ’ ਵਿੱਚ ਦੁਨੀਆ ਦੇ ਟਾਪ ਲੀਡਰਾਂ ਦੀ ਸੂਚੀ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 41 ਫ਼ੀਸਦੀ ਰੇਟਿੰਗ ਨਾਲ 6ਵੇਂ ਨੰਬਰ ‘ਤੇ ਹੈ। ਉੱਥੇ ਹੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ 30 ਫੀਸਦੀ ਰੇਟਿੰਗ ਨਾਲ ਸਭ ਤੋਂ ਆਖਰੀ ਸਥਾਨ ‘ਤੇ ਹਨ। ਜਦਕਿ ਫਰਾਂਸ ਦੇ ਰਾਸ਼ਟਰਪਤੀ ਈਮੈਨੂਅਲ ਮੈਕ੍ਰੋਨ 35 ਫ਼ੀਸਦੀ ਰੇਟਿੰਗ ਨਾਲ 12ਵੇਂ ਸਥਾਨ ‘ਤੇ ਰਹੇ।
ਦੱਸ ਦੇਈਏ ਕਿ ਇਸ ਸਰਵੇ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 72 ਫ਼ੀਸਦੀ ਨਾਲ ਪਹਿਲੇ ਨੰਬਰ ‘ਤੇ ਹਨ। ਇਸ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ਼ ਓਬਰਾਡੋਰ 64 ਫ਼ੀਸਦੀ ਨਾਲ ਦੂਜੇ, ਇਟਲੀ ਦੀ ਪ੍ਰਧਾਨ ਮੰਤਰੀ ਮਾਰੀਆ ਦਰਾਗੀ 57 ਫ਼ੀਸਦੀ ਨਾਲ ਤੀਜੇ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ 47 ਫ਼ੀਸਦੀ ਨਾਲ ਚੌਥੇ, ਜਰਮਨ ਚਾਂਸਲਰ ਓਲਾਫ ਸ਼ੋਲਜ਼ 42 ਫ਼ੀਸਦੀ ਨਾਲ ਪੰਜਵੇਂ, ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 41 ਫ਼ੀਸਦੀ ਨਾਲ 6ਵੇਂ, ਕੋਰੀਆਈ ਰਾਸ਼ਟਰਪਤੀ ਮੂਨ ਜੇ-ਈ 41 ਫ਼ੀਸਦੀ ਨਾਲ 7ਵੇਂ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ 41 ਫ਼ੀਸਦੀ ਨਾਲ 8ਵੇਂ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 41 ਫ਼ੀਸਦੀ ਨਾਲ 9ਵੇਂ, ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ 37 ਫ਼ੀਸਦੀ ਨਾਲ 10ਵੇਂ ਸਥਾਨ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: