ਦਿਗਵਿਜੇ ਸਿੰਘ ਨੇ ਫੌਜ ਦੀ ਵਰਦੀ ਪਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਇਹ ਸਿਰਫ਼ ਸ਼ੁਰੂਆਤ ਹੈ, ਪਰ ਉਨ੍ਹਾਂ ਨੂੰ ਉਦੋਂ ਵੀ ਹੈਰਾਨੀ ਨਹੀਂ ਹੋਵੇਗੀ ਜਦੋਂ ਪੀਐਮ ਮੋਦੀ ਆਪਣੇ ਆਪ ਨੂੰ ਦੇਸ਼ ਦੇ ਸਥਾਈ ਮੁਖੀ ਵਜੋਂ ਘੋਸ਼ਿਤ ਕਰਨਗੇ।
ਦਿਗਵਿਜੇ ਸਿੰਘ ਨੇ ਆਪਣੇ ਟਵੀਟ ‘ਚ ਯਸ਼ਵੰਤ ਸਿਨਹਾ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, ‘ਇਹ ਸਿਰਫ ਸ਼ੁਰੂਆਤ ਹੈ ਯਸ਼ਵੰਤ ਸਿਨਹਾ ਜੀ। ਹਿਟਲਰ ਪਹਿਲੇ ਵਿਸ਼ਵ ਯੁੱਧ ਵਿੱਚ ਇੱਕ ਕਾਰਪੋਰਲ ਸੀ ਅਤੇ ਉਸ ਨੇ ਆਪਣੇ ਆਪ ਨੂੰ ਜਰਮਨ ਫੌਜ ਦਾ ਕਮਾਂਡਰ-ਇਨ-ਚੀਫ ਘੋਸ਼ਿਤ ਕੀਤਾ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਮੋਦੀ ਜੀ ਨੂੰ ਸੰਸਦ ਦਾ ਇੱਕ ਹੋਰ ਕਾਰਜਕਾਲ ਮਿਲਦਾ ਹੈ, ਜੇਕਰ ਉਹ ਸੰਵਿਧਾਨ ਨੂੰ ਬਦਲਦੇ ਹਨ ਅਤੇ ਆਪਣੇ ਆਪ ਨੂੰ ਰਾਜ ਦੇ ਸਥਾਈ ਮੁਖੀ ਵਜੋਂ ਘੋਸ਼ਿਤ ਕਰਦੇ ਹਨ!’
ਯਸ਼ਵੰਤ ਸਿਨਹਾ ਨੇ ਇੱਕ ਟਵੀਟ ‘ਚ ਲਿਖਿਆ ਕਿ ਕਿੰਨਾ ਚੰਗਾ ਹੁੰਦਾ ਜੇਕਰ ਸ਼ਾਸਤਰੀ, ਇੰਦਰਾਜੀ ਅਤੇ ਅਟਲ ਜੀ ਨੇ ਪੂਰੇ ਫੌਜੀ ਪਹਿਰਾਵੇ ‘ਚ ਪਾਕਿਸਤਾਨ ‘ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ ਹੁੰਦਾ। ਇਸੇ ਗੱਲ ‘ਤੇ ਦਿਗਵਿਜੇ ਸਿੰਘ ਦੀ ਟਿੱਪਣੀ ਵੀ ਆਈ ਹੈ।ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਟਵੀਟ ‘ਚ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਨੂੰ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਸੀ।
ਜਵਾਨਾਂ ਨਾਲ ਦੀਵਾਲੀ ਮਨਾਉਣ ਜੰਮੂ-ਕਸ਼ਮੀਰ ਪਹੁੰਚੇ ਪੀਐਮ ਮੋਦੀ ਨੇ ਨੌਸ਼ਹਿਰਾ ‘ਚ ਫੌਜ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਦੇ ਪਹਿਰਾਵੇ ‘ਤੇ ਸਵਾਲ ਚੁੱਕਦੇ ਹੋਏ ਦਿਗਵਿਜੇ ਸਿੰਘ ਨੇ ਟਵੀਟ ਕੀਤਾ, “ਕੀ ਕੋਈ ਵੀ ਨਾਗਰਿਕ ਫੌਜ ਦੀ ਵਰਦੀ ਪਾ ਸਕਦਾ ਹੈ? ਕੀ ਜਨਰਲ ਰਾਵਤ ਜਾਂ ਰੱਖਿਆ ਮੰਤਰੀ ਇਸ ਬਾਰੇ ਕੋਈ ਸਪੱਸ਼ਟੀਕਰਨ ਦੇ ਸਕਣਗੇ?” ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਰੋਸ਼ਨੀ ਦੇ ਤਿਉਹਾਰ ਦੇ ਮੌਕੇ ‘ਤੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਸੈਨਿਕਾਂ ਨਾਲ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: