ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਕੋਰੋਨਾ ਦੀ ਚਪੇਟ ਵਿੱਚ ਆ ਗਈ ਹੈ। ਹਾਲ ਹੀ ਵਿੱਚ ਬਕਿੰਘਮ ਪੈਲੇਸ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 95 ਸਾਲਾਂ ਬ੍ਰਿਟੇਨ ਦੀ ਕੁਈਨ ਵਿੱਚ ਹਲਕੇ ਲੱਛਣ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਜਾਂਚ ਵਿੱਚ ਉਨ੍ਹਾਂ ਦਾ ਕੋਵਿਡ ਟੈਸਟ ਪਾਜ਼ੀਟਿਵ ਪਾਇਆ ਗਿਆ। ਇਸਦੀ ਜਾਣਕਾਰੀ ਮਿਲਣ ਦੇ ਨਾਲ ਹੀ ਪੀਐੱਮ ਮੋਦੀ ਨੇ ਐਤਵਾਰ ਨੂੰ ਆਪਣੇ ਇੱਕ ਟਵੀਟ ਰਾਹੀਂ ਮਹਾਰਾਣੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮਹਾਰਾਣੀ ਐਲਿਜ਼ਾਬੇਥ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।
ਉੱਥੇ ਹੀ ਪੈਲੇਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਣੀ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਉਹ ਅਗਲੇ ਕੁਝ ਦਿਨਾਂ ਤੱਕ ਵਿੰਡਸਰ ਕੈਸਲ ਵਿੱਚ ਹੀ ਰਹੇਗੀ। ਇਸ ਦੌਰਾਨ ਮਹਾਰਾਣੀ ਐਲਿਜ਼ਾਬੇਥ ਸਿਰਫ਼ ਆਮ ਕੰਮਕਾਜ ਹੀ ਕਰੇਗੀ। ਪੈਲੇਸ ਨੇ ਕਿਹਾ ਕਿ ਮਹਾਰਾਣੀ ਕੋਵਿਡ ਦੇ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ 10 ਦਿਨਾਂ ਲਈ ਆਈਸੋਲੇਸ਼ਨ ਵਿੱਚ ਰਹਿਣਾ ਪਵੇਗਾ ।
ਇਹ ਵੀ ਪੜ੍ਹੋ: ਰਾਘਵ ਚੱਢਾ ਬੋਲੇ- ‘ਪੰਜਾਬ ‘ਚ ‘ਆਪ’ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ, ਫਿਰ BJP ਨੂੰ ਦੇਵਾਂਗੇ ਟੱਕਰ’
ਦੱਸਿਆ ਜਾ ਰਿਹਾ ਹੈ ਕਿ ਮਹਾਰਾਣੀ ਐਲਿਜ਼ਾਬੇਥ II ਨੇ ਹਾਲ ਹੀ ਵਿੱਚ ਆਪਣੇ ਬੇਟੇ ਪ੍ਰਿੰਸ ਚਾਰਲਸ ਨਾਲ ਮੁਲਾਕਾਤ ਕੀਤੀ ਸੀ ਅਤੇ ਪ੍ਰਿੰਸ ਚਾਰਲਸ ਵੀ ਕੋਰੋਨਾ ਪਾਜ਼ੀਟਿਵ ਸਨ। ਪ੍ਰਿੰਸ ਚਾਰਲਸ ਦੀ ਰਿਪੋਰਟ ਆਉਣ ਦੇ ਨਾਲ ਮਹਾਰਾਣੀ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ।
ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਰਾਣੀ ਦੀ ਸਿਹਤ ਉਦੋਂ ਤੋਂ ਖ਼ਬਰਾਂ ਵਿੱਚ ਹੈ, ਜਦੋਂ ਉਸਨੇ ਪਿਛਲੇ ਅਕਤੂਬਰ ਵਿੱਚ ਹਸਪਤਾਲ ਵਿੱਚ ਇੱਕ ਰਾਤ ਬਿਤਾਈ ਸੀ ਅਤੇ ਉਸਦੇ ਡਾਕਟਰਾਂ ਦੁਆਰਾ ਆਰਾਮ ਦੀ ਸਲਾਹ ਦਿੱਤੀ ਗਈ ਸੀ। ਐਲਿਜ਼ਾਬੈਥ II ਨੇ 1952 ਵਿੱਚ ਗ੍ਰੇਟ ਬ੍ਰਿਟੇਨ ਦੀ ਰਾਜਗੱਦੀ ਸੰਭਾਲੀ ਸੀ। 2002 ਵਿੱਚ ਉਸਨੇ ਬ੍ਰਿਟਿਸ਼ ਗੱਦੀ ‘ਤੇ ਆਪਣੇ 50 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: