pm narendra modi: ਆਜ਼ਾਦੀ ਦੀ ਲੜਾਈ ਦੌਰਾਨ ਹੋਈ ਚੌਰੀ-ਚੌਰਾ ਦੀ ਇਤਿਹਾਸਕ ਘਟਨਾ ਦੇ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ੍ਰਸਿੰਗ ਜ਼ਰੀਏ ਇਸ ਪ੍ਰੋਗਰਾਮ ‘ਚ ਹਿੱਸਾ ਲਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ‘ਤੇ ਸਰਕਾਰ ਦੇ ਕੰਮਾਂ ਨੂੰ ਗਿਣਾਉਂਦੇ ਹੋਏ ਆਪਣੀ ਪਿੱਠ ਥਪਥਪਾਈ।ਕੋਰੋਨਾ ਕਾਲ ਦੀ ਚੁਣੌਤੀਆਂ ਨੂੰ ਗਿਣਾਉਂਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ 150 ਦੇਸ਼ਾਂ ਨੂੰ ਮੱਦਦ ਪਹੁੰਚਾਈ।ਬਜਟ ਦੀ ਤਾਰੀਫ ਕਰਦਿਆਂ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਜਿਨ੍ਹਾਂ ਚੁਣੌਤੀਆਂ ਦਾ ਅਸੀਂ ਸਾਹਮਣਾ ਕੀਤਾ ਉਸ ਨਾਲ ਨਜਿੱਠਣ ਲਈ ਇਹ ਬਜਟ ਨਵੀਂ ਤੇਜੀ ਦੇਣ ਵਾਲਾ ਹੈ।ਬਜਟ ‘ਚ ਟੈਕਸ ਨਾ ਵਧਾਉਣ ਨੂੰ ਲੈ ਕੇ ਸਰਕਾਰ ਦੀ ਤਾਰੀਫ ਕਰਦਿਆਂ ਹੋਏ ਉਨ੍ਹਾਂ ਨੇ ਕਿਹਾ, ” ਬਜਟ ਤੋਂ ਪਹਿਲਾਂ ਕਈ ਲੋਕ ਇਸ ਗੱਲ ਨੂੰ ਕਹਿ ਰਹੇ ਸੀ ਦੇਸ਼ ਨੇ ਇੰਨੇ ਵੱਡੇ ਸੰਕਟ ਦਾ ਸਾਹਮਣਾ ਕੀਤਾ ਹੈ ਟੈਕਸ ਵਧਾਉਣਾ ਹੀ ਪਵੇਗਾ।ਦੇਸ਼ ਦੇ ਆਮ ਨਾਗਰਿਕ ‘ਤੇ ਬੋਝ ਪਾਉਣਾ ਹੀ ਹੋਵੇਗਾ।ਨਵੇਂ-ਨਵੇਂ ਟੈਕਸ ਲਗਾਉਣੇ ਹੀ ਹੋਣਗੇ।ਪਰ ਇਸ ਬਜਟ ‘ਚ ਦੇਸ਼ਵਾਸੀਆਂ ‘ਤੇ ਕੋਈ ਬੋਝ ਨਹੀਂ ਵਧਾਇਆ ਗਿਆ।
ਸਗੋਂ ਦੇਸ਼ ਨੂੰ ਤੇਜੀ ਨਾਲ ਅੱਗੇ ਵਧਾਉਣ ਲਈ ਸਰਕਾਰ ਨੇ ਜਿਆਦਾ ਤੋਂ ਜਿਆਦਾ ਖਰਚ ਕਰਨ ਦਾ ਫੈਸਲਾ ਲਿਆ।ਦੇਸ਼ ‘ਚ ਵਿਕਾਸ ਦੀ ਰਫਤਾਰ ਨੂੰ ਲੈ ਕੇ ਪੀਐੱਮ ਮੋਦੀ ਨੇ ਕਿਹਾ, ਦੇਸ਼ ‘ਚ ਚੌੜੀਆਂ ਸੜਕਾਂ ਬਣਾਉਣ ਦੇ ਲਈ ਖਰਚ ਹੋਣਗੇ।ਇਹ ਖਰਚ ਤੁਹਾਨੂੰ ਪਿੰਡ ਨੂੰ ਸ਼ਹਿਰਾਂ ਤੋਂ ਬਾਜ਼ਾਰ ਤੋਂ ਮੰਡੀਆਂ ਨਾਲ ਜੋੜਨ ਲਈ ਹੋਵੇਗਾ।ਇਸ ਖਰਚ ਤੋਂ ਤੋਂ ਪੁਲ ਬਣਨਗੇ ਰੇਲ ਦੀਆਂ ਪਟੜੀਆਂ ਵਿਛਣਗੀਆਂ।ਨਵੀਂ ਰੇਲ ਚੱਲੇਗੀ ਨਵੀਆਂ ਬੱਸਾਂ ਵੀ ਚਲਾਈਆਂ ਜਾਣਗੀਆਂ।ਸਿੱਖਿਆ ਦੀ ਚੰਗੀ ਵਿਵਸਥਾ ਕੀਤੀ ਜਾਵੇਗੀ।ਆਪਣੇ ਸੰਬੋਧਨ ਦੌਰਾਨ ਪੀਐੱਮ ਮੋਦੀ ਨੇ ਕਿਸਾਨ ਬਿੱਲ ਦੀ ਪ੍ਰਸ਼ੰਸਾ ਕੀਤੀ।ਉਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਲਾਗੂ ਹੋਣ ਨਾਲ ਹੁਣ ਕਿਸਾਨ ਕਿਤੇ ਵੀ ਆਪਣੀ ਫਸਲ ਵੇਚ ਸਕਦੇ ਹਨ।ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਪ੍ਰਗਤੀ ਦਾ ਸਭ ਤੋਂ ਵੱਡਾ ਆਧਾਰ ਕਿਸਾਨ ਵੀ ਰਿਹਾ ਹੈ।ਇਹੀ ਕਾਰਨ ਹੈ ਕਿ ਬਜਟ ‘ਚ ਮਜ਼ਬੂਤੀ ਲਈ ਕਈ ਕਦਮ ਉਠਾਏ ਗਏ।ਸਾਡੀਆਂ ਸਰਕਾਰਾਂ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਮਨਜੀਤ ਰਾਏ ਤੇ ਡੱਲੇਵਾਲ ਦਾ ਵੱਡਾ ਐਲਾਨ, ਸਰਕਾਰ ਪਹਿਲਾਂ ਸਾਡੇ ਨੌਜਵਾਨ ਰਿਹਾਅ ਕਰੇ, ਫਿਰ ਕਰਾਂਗੇ ਕੋਈ ਗੱਲਬਾਤ