pm narendra modi: ਨਾਸਕਾਮ ਟੈਕਨਾਲਾਜੀ ਐਂਡ ਲੀਡਰਸ਼ਿਪ ਫੋਰਮ ਨੂੰ ਸੰਬੋਧਿਤ ਕਰਦਿਆਂ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਅੱਜ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ।ਪਹਿਲਾਂ ਅਸੀਂ ਦੂਜੇ ਲੋਕਾਂ ‘ਤੇ ਨਿਰਭਰ ਰਹਿੰਦੇ ਸੀ, ਪਰ ਅੱਜ ਦੇਸ਼ ਬਾਕੀ ਦੇਸ਼ਾਂ ਨੂੰ ਵੈਕਸੀਨ ਵੰਡ ਰਿਹਾ ਹੈ।ਉਨਾਂ੍ਹ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ।ਸਾਨੂੰ 130 ਕਰੋੜ ਲੋਕਾਂ ਦੇ ਸੁਪਨੇ ਨੂੰ ਪੂਰਾ ਕਰਨਾ ਹੈ।ਵੀਡੀਓ ਕਾਨਫ੍ਰੰਸ ਦੇ ਮਾਧਿਅਮ ਨਾਲ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, ”ਇਸ ਸਮੇਂ ਦੁਨੀਆ ਭਾਰਤ ਵਲੋਂ ਨਵੀਂ ਉਮੀਦ ਅਤੇ ਭਰੋਸੇ ਦੇ ਨਾਲ ਦੇਖ ਰਹੀ ਹੈ।ਕੋਰੋਨਾ ਦੌਰਾਨ ਭਾਰਤ ਦੇ ਗਿਆਨ, ਵਿਗਿਆਨ ਨੇ ਨਾ ਸਿਰਫ ਖੁਦ ਨੂੰ ਸਾਬਤ ਕੀਤਾ ਹੈ, ਸਗੋਂ ਖੁਦ ਨੂੰ ਇਨਵੋਲਵ ਕੀਤਾ ਹੈ।
ਉਨ੍ਹਾਂ ਨੇ ਕਿਹਾ, ਨਵਾਂ ਭਾਰਤ ਹਰ ਭਾਰਤਵਾਸੀ, ਪ੍ਰਗਤੀ ਦੇ ਲਈ ਅਧੀਰ ਹੈ।ਸਾਡੀ ਸਰਕਾਰ ਨਵੇਂ ਭਾਰਤ ਦੇ ਨੌਜਵਾਨਾਂ ਦੀ ਇਸ ਭਾਵਨਾ ਨੂੰ ਸਮਝਦੀ ਹੈ।130 ਕਰੋੜ ਤੋਂ ਵੱਧ ਭਾਰਤ ਵਾਸੀਆਂ ਦੀ ਇੱਛਾਵਾਂ ਸਾਨੂੰ ਤੇਜੀ ਨਾਲ ਅੱਜ ਵਧਣ ਲਈ ਪ੍ਰੇਰਿਤ ਕਰਦੀਆਂ ਹਨ।ਪੀਐੱਮ ਮੋਦੀ ਨੇ ਅੱਗੇ ਕਿਹਾ, ”ਸਾਡੀ ਸਰਕਾਰ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਬੰਧਨਾਂ ‘ਚ ਭਵਿੱਖ ਦੀ ਲੀਡਰਸ਼ਿਪ ਵਿਕਸਿਤ ਨਹੀਂ ਹੋ ਸਕਦੀ, ਇਸ ਲਈ ਸਰਕਾਰ ਵਲੋਂ ਟੇਕ ਇੰਡਸਟਰੀ ਨੂੰ ਰੇਗੂਲੇਸ਼ਨਸ ਨਾਲ, ਬੰਧਨਾਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਵਿਆਹ ਤੇ ਦੇਖੋ ਕਿੰਨੇ ਪ੍ਰਕਾਰ ਦੀ ਹੋਈ ਮਠਿਆਈ ਤਿਆਰ ਵਰਤਾਇਆ ਗਿਆ ਅਤੁੱਟ ਲੰਗਰ