pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ੍ਰੰਸਿੰਗ ਦੇ ਮਾਧਿਅਮ ਨਾਲ ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ।ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਮੁਖੀ ਮੁਫਦਲ ਸੈਫੁਦੀਨ ਅਤੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਹਾਜ਼ਰ ਸਨ।ਪੀਐੱਮ ਮੋਦੀ ਨੇ ਕਿਹਾ ਕਿ, ਅਲੀਗੜ ਮੁਸਲਿਮ ਯੂਨੀਵਰਸਿਟੀ ਦੀਆਂ ਦੀਵਾਰਾਂ ‘ਚ ਦੇਸ਼ ਦਾ ਇਤਿਹਾਸ ਹੈ।ਇੱਥੇ ਪੜਨ ਵਾਲੇ ਵਿਦਿਆਰਥੀ ਦੁਨੀਆ ‘ਚ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।ਇਥੇ ਪੜ ਕੇ ਜਾਣ ਵਾਲੇ ਵਿਦਿਆਰਥੀਆਂ ਨਾਲ ਕਈ ਵਾਰ ਉਨਾਂ੍ਹ ਦੀ ਮੁਲਾਕਾਤ ਹੋਈ, ਜੋ ਹਮੇਸ਼ਾ ਹਾਸੇ-ਮਜ਼ਾਕ ਅਤੇ ਸ਼ਾਇਰੀ ਦੇ ਅੰਦਾਜ ‘ਚ ਖੋਏ ਰਹਿੰਦੇ ਹਨ।ਉਨਾਂ੍ਹ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਏਐੱਮਯੂ ਦੇ ਪ੍ਰੋਗਰਾਮ ਦੇ ਇਸ ਇਤਿਹਾਸਕ ਮੌਕੇ ‘ਤੇ ਮੈਨੂੰ ਆਪਣੀਆਂ ਖੁਸ਼ੀਆਂ ‘ਚ ਸ਼ਾਮਲ ਕਰਨ ਦਾ ਮੌਕਾ ਦਿੱਤਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਬਹੁਤ ਲੋਕ ਕਹਿੰਦੇ ਹਨ ਕਿ ਏਐੱਮਯੂ ਕੈਂਪਸ ਆਪਣੇ ਆਪ ‘ਚ ਇੱਕ ਸ਼ਹਿਰ ਦੀ ਤਰ੍ਹਾਂ ਹੈ।ਅਨੇਕ ਵਿਭਾਗ, ਦਰਜਨਾਂ ਹੋਟਲ, ਹਜ਼ਾਰਾਂ ਅਧਿਆਪਕ-ਵਿਦਿਆਰਥੀਆਂ ਵਿਚਾਲੇ ਇੱਕ ਮਿੰਨੀ ਇੰਡੀਆ ਨਜ਼ਰ ਆਉਂਦਾ ਹੈ।ਇੱਥੇ ਇੱਕ ਪਾਸੇ ਉਰਦੂ ਪੜਾਈ ਜਾਂਦੀ ਹੈ ਤਾਂ ਦੂਜੇ ਪਾਸੇ ਹਿੰਦੀ ਵੀ ਪੜਾਈ ਜਾਂਦੀ ਹੈ।
ਅਰਬੀ ਪੜਾਈ ਜਾਂਦੀ ਹੈ ਤਾਂ ਸੰਸਕ੍ਰਿਤ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ।ਉਨ੍ਹਾਂ ਨੇ ਕਿਹਾ, ਅੱਜ ਏਐੱਮਯੂ ਤੋਂ ਤਾਲੀਮ ਲੈ ਕੇ ਨਿਕਲੇ ਲੋਕ ਭਾਰਤ ਦੇ ਮਸ਼ਹੂਰ ਸਥਾਨਾਂ ਦੇ ਨਾਲ ਹੀ ਦੁਨੀਆ ਦੇ ਸੈਕੜੇ ਦੇਸ਼ਾਂ ‘ਚ ਛਾਏ ਹੋਏ ਹਨ।ਏਐੱਮਯੂ ਦੇ ਪੜੇ ਲਿਖੇ ਲੋਕ ਦੁਨੀਆ ‘ਚ ਕਿਤੇ ਵੀ ਹੋਣ, ਭਾਰਤ ਦੀ ਸੰਸਕ੍ਰਿਤੀ ਦਾ ਪ੍ਰਤੀਨਿਧਤਿਵ ਕਰਦੇ ਹਨ।ਪੀਐੱਮ ਮੋਦੀ ਨੇ ਕਿਹਾ, ਕੋਰੋਨਾ ਦੇ ਇਸ ਸੰਕਟ ਦੌਰਾਨ ਵੀ ਏਐੱਮਯੂ ਨੇ ਜਿਸ ਤਰ੍ਹਾਂ ਸਮਾਜ ਦੀ ਮੱਦਦ ਕੀਤੀ, ਉਹ ਵਿਲੱਖਣ ਹੈ।ਹਜ਼ਾਰਾਂ ਲੋਕਾਂ ਦਾ ਮੁਫਤ ਟੈਸਟ ਕਰਵਾਉਣਾ।ਆਈਸੋਲੇਸ਼ਨ ਵਾਰਡ ਬਣਾਉਣਾ, ਪਲਾਜ਼ਮਾ ਬੈਂਕ ਬਣਾਉਣਾ ਅਤੇ ਪੀਐੱਮ ਕੇਅਰ ਫੰਡ ‘ਚ ਵੱਡੀ ਰਾਸ਼ੀ ਦਾ ਯੋਗਦਾਨ ਦੇਣਾ, ਸਮਾਜ ਦੇ ਪ੍ਰਤੀ ਤੁਹਾਡੇ ਫਰਜ਼ਾਂ ਨੂੰ ਪੂਰਾ ਕਰਨ ਦੀ ਗੰਭੀਰਤਾ ਨੂੰ ਦਿਖਾਉਂਦਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਬੀਤੇ 100 ਸਾਲਾਂ ‘ਚ ਏਐੱਮਯੂ ਨੇ ਦੁਨੀਆ ਦੇ ਕਈ ਦੇਸ਼ਾਂ ਤੋਂ ਭਾਰਤ ਦੇ ਸੰਬੰਧਾਂ ਨੂੰ ਸ਼ਕਤੀਸ਼ਾਲੀ ਕਰਨ ਦਾ ਵੀ ਕੰਮ ਕੀਤਾ ਹੈ।ਉਰਦੂ, ਅਰਬੀ ਅਤੇ ਫਾਰਸੀ ਭਾਸ਼ਾ ‘ਤੇ ਇਥੇ ਹੋ ਰਿਸਰਚ ਹੁੰਦੀ ਹੈ, ਇਸਲਾਮਿਕ ਸਾਹਿਤ ‘ਤੇ ਜੋ ਰਿਸਰਚ ਹੁੰਦੀ ਹੈ, ਉਹ ਸਮੁੱਚੇ ਇਸਲਾਮਿਕ ਵਰਲਡ ਦੇ ਨਾਲ ਭਾਰਤ ਦੇ ਸੰਸਕ੍ਰਿਤਕ ਰਿਸ਼ਤਿਆਂ ਨੂੰ ਇੱਕ ਨਵੀਂ ਊਰਜਾ ਦਿੰਦੀ ਹੈ।
ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !