pm narendra modi: ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਜਾਰੀ ਹੈ।ਕਿਸਾਨ ਅੱਜ ਵੀ ਦਿੱਲੀ ਦੀਆਂ ਬਰੂਹਾਂ ‘ਤੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਡਟੇ ਹੋਏ ਹਨ।ਦਸੰਬਰ ਮਹੀਨੇ ਦੀ ਕੜਾਕੇ ਦੀ ਠੰਡ ਅਤੇ ਪਿਛਲੇ ਕਈ ਦਿਨਾਂ ਤੋਂ ਖਰਾਬ ਮੌਸਮ ‘ਚ ਵੀ ਕਿਸਾਨ ਆਪਣੇ ਹੌਂਸਲੇ ਬੁਲੰਦ ਕਰਕੇ ਬਾਰਡਰਾਂ ‘ਤੇ ਡਟੇ ਹੋਏ ਹਨ।ਇਸ ਅੰਦੋਲਨ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਤੱਕ ਦੀ ਕੁਰਬਾਨੀ ਦਿੱਤੀ ਹੈ
ਪਰ ਇਹ ਜ਼ਾਲਮ ਸਰਕਾਰ ਅਜੇ ਵੀ ਆਪਣੇ ਫੈਸਲੇ ‘ਤੇ ਅੜੀ ਹੋਈ ਹੈ।ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਦਾ ਕਹਿਣਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਪਿੱਛੇ ਸਰਕਾਰ ਦਾ ਇਰਾਦਾ ਚੰਗਾ ਸੀ ਅਤੇ ਜਿਹੜੇ ਲੋਕ ਕਿਸਾਨ ਹੁਣ ਇਨ੍ਹਾਂ ਨੂੰ ਮਾੜਾ ਕਹਿ ਕੇ ਇਸਦਾ ਵਿਰੋਧ ਕਰ ਰਹੇ ਹਨ, ਉਹ ਬਾਅਦ ‘ਚ ਇਨ੍ਹਾਂ ਕਾਨੂੰਨਾਂ ਦੀ ਸ਼ਲਾਘਾ ਕਰਨਗੇ।ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਨੇ ਨਾ ਸਿਰਫ ਵਾਇਰਸ ਦੀ ਚੁਣੌਤੀ ਦਾ ਸਾਹਮਣਾ ਕੀਤਾ, ਸਗੋਂ ਹੋਰ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ।ਐੱਲਏਸੀ ‘ਤੇ ਤਣਾਅ ਸੀ, ਚੱਕਰਵਾਤੀ ਭੂਚਾਲ ਆਏ ਅਤੇ ਫਿਰ ਟਿੱਡੀ ਦਲ ਨੇ ਹਮਲਾ ਕੀਤਾ ਪਰ ਇਨ੍ਹਾਂ ਸਭ ਮੁਸ਼ਕਿਲਾਂ ਦਾ ਦੇਸ਼ ਨੇ ਮਜ਼ਬੂਤ ਹੋ ਕੇ ਸਾਹਮਣਾ ਕੀਤਾ।
Sidhu ਬਾਰੇ Yograj ਨੇ ਕਹਿ ‘ਤੀ ਵੱਡੀ ਗੱਲ, ਸਿੱਧੂ ਨੂੰ ਜਿੱਥੇ ਮਰਜ਼ੀ ਖੜਾ ਕਰ ਲਓ, ਪਰ ਉਹ ਕਿਸਾਨਾਂ ਦੀ ਗੱਲ ਕਰੇ