Pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਡੂਚੇਰੀ ‘ਚ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਰਾਜਗ ਦੇ ਪ੍ਰਤੀ ਸਮਰਥਨ ਜੁਟਾਉਣ ਲਈ ਮੰਗਲਵਾਰ ਨੂੰ ਇੱਥੇ ਚੋਣਾਵੀ ਰੈਲੀ ਨੂੰ ਸੰਬੋਧਿਤ ਕਰਨਗੇ।ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਨੇ ਇਸਦੀ ਜਾਣਕਾਰੀ ਦਿੱਤੀ।ਜਾਣਕਾਰੀ ਮੁਤਾਬਕ ਮੋਦੀ ਦੀ 25 ਫਰਵਰੀ ਤੋਂ ਬਾਅਦ ਰਾਜਗ ਉਮੀਦਵਾਰਾ ਦੇ ਪੱਖ ‘ਚ ਪੁੱਡੂਚੇਰੀ ‘ਚ ਦੂਜੀ ਰੈਲੀ ਹੋਵੇਗੀ।ਬੀਜੇਪੀ ਸੂਤਰਾਂ ਨੇ ਕਿਹਾ ਕਿ, ਪ੍ਰਧਾਨ ਮੰਤਰੀ ਇੱਥੇ ਏਐੱਫਟੀ ਥਿਡਲ ‘ਚ ਰੈਲੀ ਨੂੰ ਸੰਬੋਧਿਤ ਕਰਨਗੇ।
ਪੁੱਡੂਚੇਰੀ ‘ਚ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਦੀ ਅਗਵਾਈ ਕਰਨ ਵਾਲੀ ਪਾਰਟੀ ਏਆਈਐੱਨਆਰਸੀ ਵਿਧਾਨ ਸਭਾ ਦੀਆਂ ਕੁਲ 30 ‘ਚੋਂ 16 ਸੀਟਾਂ ‘ਤੇ ਚੋਣਾਂ ਲੜ ਰਹੀ ਹੈ ਜਦੋਂ ਕਿ ਬੀਜੇਪੀ ਨੌ ਅਤੇ ਏਆਈਏਡੀਐਮਕੇ ਪੰਜ ਸੀਟਾਂ ‘ਤੇ ਕਿਸਮਤ ਅਜ਼ਮਾ ਰਹੀ ਹੈ।ਏਆਈਐੱਨਆਰਸੀ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਐੱਨ ਰੰਗਾਸਾਮੀ ਦੋ ਸੀਟਾਂ ‘ਤੇ ਚੋਣਾਂ ਲੜ ਰਹੇ ਹਨ।ਪੁੱਡੂਚੇਰੀ ‘ਚ ਇੱਕ ਪੜਾਅ ‘ਚ 6 ਅਪ੍ਰੈਲ ਨੂੰ ਵੋਟਾਂ ਹੋਣਗੀਆਂ।
ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE