pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਪਹੁੰਚ ਗਏ ਹਨ।ਪੀਐੱਮ ਮੋਦੀ ਨੇ ਕਿਹਾ ਹੈ ਕਿ ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ।ਇਸ ਲਈ ਕੋਈ ਵੀ ਵੈਕਸੀਨ ਲਗਵਾਉਣ ਤੋਂ ਪਿੱਛੇ ਨਾ ਹਟੇ।ਤੁਸੀਂ ਬਾਹਾਂ ‘ਤੇ ਵੈਕਸੀਨ ਲਗਵਾਉਣ ਤੋਂ ਬਾਅਦ ਹੀ ਬਾਹੂਬਲੀ ਬਣੋਗੇ।
ਪੀਐੱਮ ਮੋਦੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਸੰਸਦ ‘ਚ ਕੋਰੋਨਾ ‘ਤੇ ਚਰਚਾ ਦੇ ਲਈ ਤਿਆਰ ਹਨ।ਕਲ ਸ਼ਾਮ ਸਰਕਾਰ ਚਰਚਾ ਦੇ ਲਈ ਤਿਆਰ ਹਨ।ਉਨਾਂ੍ਹ ਨੇ ਕਿਹਾ ਕਿ ਦੇਸ਼ ਨੂੰ ਸਹੀ ਜਾਣਕਾਰੀ ਦੇਣਾ ਜ਼ਰੂਰੀ ਹੈ।ਨਾਲ ਹੀ ਪੀਐੱਮ ਨੇ ਕਿਹਾ ਕਿ ਵਿਰੋਧੀਆਂ ਵਲੋਂ ਸਵਾਲ ਵੀ ਪੁੱਛੇ ਜਾਣੇ ਹਨ ਪਰ ਸ਼ਾਂਤੀ ਨਾਲ ਪੁੱਛਣ।