pm narendra modi: 2021 ਦੇ ਪਹਿਲੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸ਼ੁੱਭਚਿੰਤਕਾਂ ਦੇ ਲਈ ਚੰਗੀ ਖਬਰ ਹੈ।ਵਿਸ਼ਵ ਦੇ ਨੇਤਾਵਾਂ ਦੀ ਉਨ੍ਹਾਂ ਦੇ ਕਾਰਜਕਾਲ ‘ਚ ਸਵੀਕ੍ਰਿਤੀ ‘ਚ ਨਜ਼ਰ ਰੱਖਣ ਵਾਲੀ ਡਾਟਾ ਫਰਮ ਮਾਰਨਿੰਗ ਕੰਸਲਟ ਦੇ ਸਰਵੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 55 ਫੀਸਦੀ ਸਵੀਕ੍ਰਿਤੀ ਦੇ ਨਾਲ ਵਿਸ਼ਵ ਨੇਤਾਵਾਂ ‘ਚ ਸਿਖਰ ‘ਤੇ ਹਨ।ਮਾਰਨਿੰਗ ਕੰਸਲਟ ਦੇ ਸਰਵੇ ਮੁਤਾਬਕ, 75 ਫੀਸਦੀ ਲੋਕਾਂ ਨੇ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕੀਤਾ।ਜਦੋਂ ਕਿ 20 ਫੀਸਦੀ ਨੇ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ।ਜਿਸ ਨਾਲ ਉਨ੍ਹਾਂ ਦੀ ਕੁਲ ਸਵੀਕਾਰ ਰੇਟਿੰਗ 55 ਫੀਸਦੀ ਰਹੀ ਹੈ, ਜੋ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ‘ਚ ਸਭ ਤੋਂ ਵੱਧ ਹੈ।ਜਰਮਨੀ ਦੀ ਚਾਂਸਲਰ ੲੰਜੇਲਾ ਮਰਕਲ ਦੀ ਸਵੀਕ੍ਰਿਤੀ ਰੇਟਿੰਗ 24 ਫੀਸਦੀ ਰਹੀ ਹੈ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਵੀਕ੍ਰਿਤੀ ਰੇਟਿੰਗ ਨਕਾਰਾਤਮਕ ਰਹੀ ਹੈ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਦੇ ਮੁਕਾਬਲੇ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਵਧੇਰੇ ਹੈ।ਮਾਰਨਿੰਗ ਕੰਸਲਟ ਦੇ ਮੁਤਾਬਕ, ਭਾਰਤ ‘ਚ ਸਰਵੇਖਣ ਦੌਰਾਨ ਨਮੂਨੇ ਦਾ ਦਾ ਆਕਾਰ 2,216 ਰਿਹਾ ਅਤੇ ਇਸ ‘ਚ ਗਲਤੀ ਦੀ ਸੰਭਾਵਨਾ 2.2 ਫੀਸਦੀ ਹੈ।
35 ਰੁਪਏ ਦਾ ਪੈਂਦਾ ਤੇਲ, ਇਸ ਮੋਟਰਸਾਈਕਲ ਨੇ ਸਿੰਘੂ ਬਾਰਡਰ ‘ਤੇ ਪਾਈ ਧੱਕ ਦੇਖੋ ਪੰਜਾਬੀ ਦੀ ਗਰਜ਼…