pm narendra modi: ਕੇਂਦਰ ਸਰਕਾਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਇਸ ਦੌਰਾਨ ਪੰਜਾਬ ਦੀ ਸਿੱਖਾਂ ਦੀ ਸਰਵਉੱਚ ਸਾਂਝੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ‘ਤੇ ਨਾ ਬੁਲਾਉਣ ਨਾ ਫੈਸਲਾ ਲਿਆ ਹੈ।ਹੁਣ ਇਸ ਮਸਲੇ ‘ਤੇ ਪੰਜਾਬ ਦੀ ਸਿਆਸਤ ਗਰਮਾਉਣ ਲੱਗੀ ਹੈ।ਕਾਂਗਰਸ ਵਲੋਂ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਗਿਆ ਹੈ।ਪਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੇ ਫੈਸਲੇ ਨੂੰ ਬਿਲਕੁਲ ਸਹੀ ਕਰਾਰ ਦਿੱਤਾ ਹੈ।ਇਸ ਫੈਸਲੇ ਨੂੰ ਪੰਜਾਬ ਸਰਕਾਰ ਨੇ ਅਕਾਲੀ ਦਲ ਦੇ ਦਬਾਅ ‘ਚ ਲਿਆ ਗਿਆ ਫੈਸਲਾ ਕਰਾਰ ਦਿੱਤਾ ਹੈ।ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐੱਸਜੀਪੀਸੀ ਦਾ ਜੋ ਵੀ ਪ੍ਰੋਗਰਾਮ ਹੁੰਦਾ ਹੈ ਉਹ ਸਾਂਝਾ ਹੁੰਦਾ ਹੈ,
ਗੁਰੂ ਤੇਗਬਹਾਦਰ ਜੀ ਵੀ ਪੂਰੇ ਦੇਸ਼ ਦੇ ਹਨ ਅਜਿਹੇ ‘ਚ ਪ੍ਰਧਾਨ ਮੰਤਰੀ ਨੂੰ ਇਸ ਪ੍ਰੋਗਰਾਮ ‘ਚ ਨਾ ਬੁਲਾਉਣ ਦਾ ਫੈਸਲਾ ਸਹੀ ਨਹੀਂ ਹੈ।ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪ੍ਰੋਗਰਾਮ ‘ਚ ਬੁਲਾਉਣਾ ਚਾਹੀਦਾ ਸੀ ਅਤੇ ਉਨਾਂ੍ਹ ਸਿੱਖ ਗੁਰੂਆਂ ਵਲੋਂ ਕਿਸਾਨੀ ਨੂੰ ਲੈ ਕੇ ਦਿੱਤੀ ਗਈ ਸਿੱਖਿਆ ਅਤੇ ਗੱਲਾਂ ਦੱਸਣੀਆਂ ਚਾਹੀਦੀਆਂ ਸਨ ਤਾਂ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਦਰਦ ਦਾ ਅਹਿਸਾਸ ਕਰਵਾਇਆ ਜਾ ਸਕੇ।ਕਾਂਗਰਸ ਨੇਤਾ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਪੂਰੀ ਤਰ੍ਹਾਂ ਨਾਲ ਬਾਦਲ ਪਰਿਵਾਰ ਦਾ ਕਬਜ਼ਾ ਹੈ ਅਤੇ ਉਨਾਂ੍ਹ ਦੇ ਦਬਾਅ ‘ਚ ਹੀ ਇਸ ਤਰ੍ਹਾਂ ਦਾ ਸਿਆਸੀ ਫੈਸਲਾ ਲਿਆ ਗਿਆ ਹੈ।ਇਸ ਮਸਲੇ ‘ਤੇ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਇੱਕ ਧਾਰਮਿਕ ਸੰਸਥਾ ਹੈ, ਜਿਸਦੇ ਬਕਾਇਦਾ ਚੁਣਾਵ ਹੁੰਦੇ ਹਨ।ਅਜਿਹੇ ‘ਚ ਉਹ ਕਿਸ ਨੂੰ ਬੁਲਾਉਣਾ ਚਾਹੁੰਦਾ ਹੈ, ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਹੀ ਫੈਸਲਾ ਲਿਆ ਜਾਂਦਾ ਹੈ ਅਤੇ ਇਸ ਵਾਰ ਵੀ ਐੱਸਜੀਪੀਸੀ ਨੇ ਪੂਰੇ ਹਾਲਾਤ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਹੋਵੇਗਾ ਅਤੇ ਇਸ ‘ਚ ਕਿਸ ਤਰਾਂ੍ਹ ਦੀ ਸਿਆਸਤ ਨਹੀਂ ਹੈ।
ਅੱਜ ਆਰ ਜਾਂ ਪਾਰ ! ਕੀ 8ਵੇਂ ਗੇੜ ‘ਚ ਅੱਗੇ ਵਧੇਗੀ ਗੱਲ ਜਾਂ ਕਿਸਾਨ ਮੁੜ ਨਿਕਲਣਗੇ ਸੜਕਾਂ ‘ਤੇ…?