pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ।ਕੋਰੋਨਾ ਵੈਕਸੀਨ ਨੂੰ ਲੈ ਕੇ ਬੁਲਾਈ ਗਈ ਇਹ ਬੈਠਕ ਸੋਮਵਾਰ ਸ਼ਾਮ 4 ਵਜੇ ਹੋਵੇਗੀ।ਕੋਰੋਨਾ ਦੇ ਮਾਮਲੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਦੇ ਨਾਲ ਕਈ ਵਾਰ ਬੈਠਕ ਕੀਤੀ ਹੈ।ਦੱਸਣਯੋਗ ਹੈ ਕਿ ਕੋਰੋਨਾ ਵੈਕਸੀਨ ਆਮ ਲੋਕਾਂ ਨੂੰ ਅਗਲੇ ਹਫਤੇ ਮਿਲਣੀ ਸ਼ੁਰੂ ਹੋ ਸਕਦੀ ਹੈ।ਦੇਸ਼ ਭਰ ‘ਚ ਇਸਦੇ ਲਈ ਦੋ ਦੌਰ ਦਾ ਡ੍ਰਾਈ ਟ੍ਰੈਲ ਕੀਤਾ ਜਾ ਚੁੱਕਾ ਹੈ।ਅੱਜ ਹੀ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਵਿਰੁੱਧ ਪਹਿਲਤਾ ਵਾਲੇ ਲੋਕਾਂ ਦੇ ਟੀਕਾਕਰਨ ਤੋਂ ਬਾਅਦ ਜਲਦ ਹੀ ਪੂਰੀ ਆਬਾਦੀ ਲਈ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਜਾਵੇਗਾ।
ਚੇਨਈ ਦੇ ਰਾਜੀਵ ਗਾਂਧੀ ਸਟੇਟ ਹਸਪਤਾਲ ਵਿਖੇ ਕੋਵਿਡ -19 ਟੀਕਾਕਰਣ ਦੀ ਰਿਹਰਸਲ ਦੀ ਸਮੀਖਿਆ ਕਰਨ ਤੋਂ ਬਾਅਦ ਹਰਸ਼ ਵਰਧਨ ਨੇ ਕਿਹਾ ਕਿ ਕੇਂਦਰ ਨੇ ਟੀਕਾਕਰਣ ਦੇ ਸੰਭਾਵਿਤ ਲਾਭਪਾਤਰੀਆਂ ਦਾ ਪਤਾ ਲਗਾਉਣ ਲਈ ਉਨ੍ਹਾਂ ਨੂੰ ਇਲੈਕਟ੍ਰਾਨਿਕ ਸਰਟੀਫਿਕੇਟ ਜਾਰੀ ਕਰਨ ਲਈ ਇੱਕ ਨਵਾਂ ਕੋਵਿਡ -19 ਪਲੇਟਫਾਰਮ ਲਾਂਚ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਜਿੰਨੀ ਜਲਦੀ ਸੰਭਵ ਹੋ ਸਕੇ ਟੀਕੇ ਦਾ ਵਿਕਾਸ ਕਰਨ ਵਿਚ ਵਧੀਆ ਕੰਮ ਕੀਤਾ ਹੈ ਅਤੇ ਇਸ ਸਮੇਂ ਐਮਰਜੈਂਸੀ ਵਰਤੋਂ ਲਈ ਦੋ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ।ਡਰੱਗ ਰੈਗੂਲੇਟਰ ਡੀਜੀਸੀਆਈ ਨੇ 3 ਜਨਵਰੀ ਨੂੰ ਦੇਸ਼ ਵਿੱਚ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ।ਸਿਹਤ ਮੰਤਰੀ ਨੇ ਕਿਹਾ, “ਕੋਵੀਡ -19 ਵਿਰੁੱਧ ਟੀਕਾਕਰਨ ਦੀਆਂ ਤਿਆਰੀਆਂ ਅਸੀਂ ਚਾਰ-ਪੰਜ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟੀਕਾਕਰਨ ਬਾਰੇ ਮਾਹਰ ਕਮੇਟੀ ਕਾਇਮ ਕਰਨ ਤੋਂ ਬਾਅਦ ਸ਼ੁਰੂ ਕੀਤੀਆਂ ਸਨ। ਅਸੀਂ ਹਰ ਪਹਿਲੂ ‘ਤੇ ਨੇੜਿਓਂ ਕੰਮ ਕੀਤਾ ਅਤੇ ਜ਼ਮੀਨ’ ਤੇ ਕੰਮ ਕਰਨ ਵਾਲਿਆਂ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ।
🔴 LIVE ਰਾਜੇਵਾਲ ਦੀ ਮੰਤਰੀਆਂ ਨਾਲ ਹੋਈ ਬਹਿਸ, ਸੁਣੋ ਕੀ ਕਿਹੜੀ ਗੱਲ ‘ਤੇ ਫਸੇ ਸਿੰਘ