pm narendra modi and rahul gandhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਜੰਮੂ ਅਤੇ ਕਸ਼ਮੀਰ ‘ਚ ਆਯੁਸ਼ਮਾਨ ਯੋਜਨਾ ਦੀ ਸ਼ੁਰੂਆਤ ਕੀਤੀ।ਇਸ ਦੌਰਾਨ ਪੀਐੱਮ ਨੇ ਬੀਤੇ ਦਿਨੀਂ ਸੰਪੰਨ ਹੋਏ ਡੀਡੀਸੀ ਚੋਣਾਵ ਦਾ ਜ਼ਿਕਰ ਕੀਤਾ।ਪੀਐੱਮ ਨੇ ਕਿਹਾ ਕਿ ਇਨ੍ਹਾਂ ਚੋਣਾਂ ‘ਚ ਜੰਮੂ-ਕਸ਼ਮੀਰ ਦੇ ਲੋਕਾਂ ਨੇ ਲੋਕਤੰਤਰ ਦੀਆਂ ਜੜਾਂ ਨੂੰ ਹੋਰ ਮਜ਼ਬੂਤ ਕੀਤਾ ਹੈ।ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਅਤੇ ਸੁਰੱਖਿਆਬਲਾਂ ਨੇ ਜਿਸ ਪ੍ਰਕਾਰ ਦਾ ਸੰਚਾਲਨ ਕੀਤਾ ਅਤੇ ਸਾਰੇ ਦਲਾਂ ਵਲੋਂ ਇਹ ਚੋਣਾਂ ਬਹੁਤ ਹੀ ਪਾਰਦਰਸ਼ੀ ਹੋਈਆਂ।ਜਦੋਂ ਮੈਂ ਸੁਣਦਾ ਹਾਂ ਤਾਂ ਮੈਨੂੰ ਬਹੁਤ ਗਰਵ ਹੁੰਦਾ ਹੈ।ਉਨਾਂ੍ਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਰ ਵੋਟਰ ਦੇ ਚਿਹਰੇ ‘ਤੇ ਮੈਨੂੰ ਵਿਕਾਸ ਦੇ ਲਈ, ਡਿਵੈਲਪਮੈਂਟ ਦੇ ਲਈ ਇੱਕ ਉਮੀਦ ਨਜ਼ਰ ਆਈ।ਉਮੰਗ ਨਜ਼ਰ ਆਈ।ਜੰਮੂ ਕਸ਼ਮੀਰ ਦੇ ਹਰ ਵੋਟਰ ਦੀਆਂ ਅੱਖਾਂ ‘ਚ ਮੈਂ ਅਤੀਤ ਨੂੰ ਪਿੱਛੇ ਛੱਡਦੇ ਹੋਏ, ਬਿਹਤਰ ਭਵਿੱਖ ਦਾ ਵਿਸ਼ਵਾਸ਼ ਦੇਖਿਆ।ਇਸ ਦੌਰਾਨ ਪੀਐੱਮ ਮੋਦੀ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਿਆ।ਪੀਐੱਮ ਨੇ ਕਿਹਾ, ਕਿ ਜੰਮੂ-ਕਸ਼ਮੀਰ ‘ਚ ਇਨ੍ਹਾਂ ਚੋਣਾਂ ਨੇ ਇਹ ਵੀ ਦਿਖਾਇਆ ਕਿ ਸਾਡੇ ਦੇਸ਼ ‘ਚ ਲੋਕਤੰਤਰ ਕਿੰਨਾ
ਮਜ਼ਬੂਤ ਹੈ।ਪਰ ਇੱਕ ਪੱਖ ਹੋਰ ਵੀ ਹੈ।ਜਿਸ ਵੱਲ ਮੈਂ ਦੇਸ਼ ਦਾ ਧਿਆਨ ਆਕਰਸ਼ਿਤ ਕਰਾਉਣਾ ਚਾਹੁੰਦਾ ਹਾਂ।ਪੀਐੱਮ ਨੇ ਕਿਹਾ ਕਿ ਪੁੱਡੂਚੇਰੀ ‘ਚ ਸੁਪਰੀਮ ਕੋਰਟ ਨੇ ਆਦੇਸ਼ ਦੇ ਬਾਵਜੂਦ ਪੰਚਾਇਤ ਅਤੇ ਮਿਊਂਸੀਪਲ ਇਲੈਕਸ਼ਨ ਨਹੀਂ ਹੋ ਰਹੇ।ਤੁਸੀਂ ਹੈਰਾਨ ਹੋਵੋਗੇ, ਸੁਪਰੀਮ ਕੋਰਟ ਨੇ 2018 ‘ਚ ਇਹ ਆਦੇਸ਼ ਦਿੱਤਾ ਸੀ। ਪਰ ਉਥੇ ਜੋ ਸਰਕਾਰ ਹੈ, ਇਸ ਮਾਮਲੇ ਨੂੰ ਲਗਾਤਾਰ ਟਾਲ ਰਹੀ ਹੈ।ਪੁੱਡੂਚੇਰੀ ‘ਚ ਦਹਾਕਿਆਂ ਦੇ ਇੰਤਜ਼ਾਰ ਤੋਂ ਬਾਅਦ ਸਾਲ 2006 ‘ਚ ਸਥਾਨਕ ਚੋਣਾਂ ਹੋਈਆਂ ਸਨ।ਇਨ੍ਹਾਂ ਚੋਣਾਂ ‘ਚ ਜੋ ਚੁਣੇ ਗਏ ਉਨਾਂ੍ਹ ਦਾ ਕਾਰਜਕਾਲ ਸਾਲ 2011 ‘ਚ ਹੀ ਖਤਮ ਹੋ ਚੁੱਕਾ ਹੈ।ਪੀਐੱਮ ਨੇ ਕਿਹਾ ਕਿ ਕੁਝ ਰਾਜਨੀਤਿਕ ਦਲਾਂ ਦੀ ਕਹਿਣੀ ਅਤੇ ਕਥਨੀ ‘ਚ ਕਿੰਨਾ ਵੱਡਾ ਫਰਕ ਹੈ।ਲੋਕਤੰਤਰ ਦੇ ਪ੍ਰਤੀ ਉਹ ਕਿੰਨਾ ਗੰਭੀਰ ਹੈ ਇਸ ਗੱਲ ਤੋਂ ਹੀ ਪਤਾ ਲੱਗਦਾ ਹੈ।ਕਿੰਨੇ ਸਾਲ ਹੋ ਗਏ, ਪੁੱਡੂਚੇਰੀ ‘ਚ ਪੰਚਾਇਤ ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਹਨ।ਮੰਨਿਆ ਜਾ ਰਿਹਾ ਹੈ ਕਿ ਪੀਐੱਮ ਦੀ ਇਹ ਟਿੱਪਣੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਉਸ ਬਿਆਨ ਦਾ ਜਵਾਬ ਹੈ ਜਿਸ ‘ਚ ਉਨਾਂ੍ਹ ਨੇ ਕਿਹਾ ਸੀ ਕਿ ਲੋਕਤੰਤਰ ਤੁਹਾਡੇ ਸੁਪਨਿਆਂ ‘ਚ ਹੋ ਸਕਦਾ ਹੈ ਅਸਲ ਧਰਾਤਲ ‘ਤੇ ਨਹੀਂ ਹੈ।ਇੱਕ ਸਵਾਲ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਸੀ, ਭਾਰਤ ‘ਚ ਕੋਈ ਲੋਕਤੰਤਰ ਨਹੀਂ ਹੈ।
Khalsa Aid ਨੇ ਸ਼ਹੀਦੀ ਜੋੜ ਮੇਲ ‘ਤੇ ਵੀ ਗੱਡਿਆ ਝੰਡਾ, ਸੇਵਾ ਦੇਖ ਕੇ ਹਰ ਕੋਈ ਕਰ ਰਿਹਾ ਵਾਹ-ਵਾਹ