pm narendra modi emotional: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੋਰੋਨਾ ਸੰਕਟ ਦੇ ਮੱਦੇਨਜ਼ਰ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਡਾਕਟਰਾਂ ਨਾਲ ਸਿੱਧੀ ਗੱਲਬਾਤ ਕੀਤੀ।ਡਾਕਟਰਾਂ ਨਾਲ ਗੱਲ ਕਰਦੇ ਹੋਏ ਪੀਐੱਮ ਮੋਦੀ ਭਾਵੁਕ ਹੋ ਗਏ।ਪੀਐੱਮ ਨੇ ਕਿਹਾ ਕਿ ਕੋਵਿਡ ਦੇ ਵਿਰੁੱਧ ਜਾਰੀ ਇਸ ਲੜਾਈ ‘ਚ ਅਸੀਂ ਕਈ ਆਪਣਿਆਂ ਨੂੰ ਖੋਹ ਦਿੱਤਾ ਹੈ।ਪੀਐੱਮ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੈਂ ਕਾਸ਼ੀ ਦਾ ਇੱਕ ਸੇਵਕ ਹੋਣ ਦੇ ਨਾਤੇ ਹਰ ਇੱਕ ਕਾਸ਼ੀਵਾਸੀ ਦਾ ਧੰਨਵਾਦ ਕਰਦਾ ਹਾਂ।
ਵਿਸ਼ੇਸ਼ ਰੂਪ ਨਾਲ ਸਾਡੇ ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਨੇ ਜੋ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ।ਇਸ ਵਾਇਰਸ ਨੇ ਸਾਡੇ ਕਈ ਆਪਣਿਆਂ ਨੂੰ ਸਾਡੇ ਤੋਂ ਖੋਹ ਲਿਆ ਹੈ।ਮੈਂ ਉਨਾਂ੍ਹ ਸਾਰੇ ਲੋਕਾਂ ਨੂੰ ਆਪਣੀ ਸ਼ਰਧਾਂਜਲੀ ਦਿੰਦਾ ਹਾਂ, ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਮੈਂ ਹਮਦਰਦੀ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ‘ਚ ਸਾਨੂੰ ਕਈ ਮੋਰਚਿਆਂ ‘ਤੇ ਇਕੱਠੇ ਲੜਨਾ ਪਵੇਗਾ।
ਇਹ ਵੀ ਪੜੋ:ਰੇਪ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ 8 ਸਾਲ ਬਾਅਦ ਬਰੀ, ਗੋਆ ਦੀ ਸੈਸ਼ਨ ਕੋਰਟ ਦਾ ਫੈਸਲਾ
ਇਸ ਵਾਰ ਸੰਕਰਮਣ ਦਰ ਵੀ ਪਹਿਲਾਂ ਨਾਲੋਂ ਵੀ ਕਈ ਗੁਣਾ ਜਿਆਦ ਖਤਰਨਾਕ ਹੈ, ਮਰੀਜ਼ਾਂ ਨੂੰ ਜਿਆਦਾ ਦਿਨਾਂ ਤਕ ਹਸਪਤਾਲਾਂ ‘ਚ ਰਹਿਣਾ ਪੈ ਰਿਹਾ ਹੈ।ਇਸ ਨਾਲ ਸਾਡੇ ਸਿਹਤ ਸਿਸਟਮ ‘ਤੇ ਦਬਾਅ ਪੈ ਰਿਹਾ ਹੈ।ਪੀਐੱਮ ਮੋਦੀ ਨੇ ਵਾਰਾਣਸੀ ਦੇ ਡਾਕਟਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਵਾਰਾਣਸੀ ‘ਚ ਕੋਵਿਡ ਨੂੰ ਕੰਟਰੋਲ ਕਰਨ ‘ਚ ਸਫਲਤਾ ਮਿਲੀ ਹੈ।ਪਰ ਅਜੇ ਵੀ ਫੋਕਸ ਵਾਰਾਣਸੀ ਅਤੇ ਪੁਰਣਾਂਚਲ ਦੇ ਪਿੰਡਾਂ ਨੂੰ ਬਚਾਉਣ ‘ਤੇ ਹੋਣਾ ਚਾਹੀਦਾ ਹੈ।ਪੀਐੱਮ ਮੋਦੀ ਨੇ ਇਸ ਦੌਰਾਨ ਨਵਾਂ ਮੰਤਰ ਦਿੱਤਾ ਕਿ ਹੁਣ ਸਾਨੂੰ ਜਿੱਥੇ ਬੀਮਾਰ, ਉੱਥੇ ਹੀ ਇਲਾਜ ਦੇ ਮੰਤਰ ਨੂੰ ਫਾਲੋ ਕਰਨਾ ਹੈ।
ਇਹ ਵੀ ਪੜੋ:Moga ਦੇ ਪਿੰਡ ‘ਚ Crash ਹੋ ਕੇ ਡਿੱਗਿਆ Army ਦਾ MIG-21 ਜਹਾਜ਼, ਦੇਖੋ LIVE ਤਸਵੀਰਾਂ