pm narendra modi message kisan andolan: ਖੇਤੀ ਕਾਨੂੰਨ ਦੇ ਵਿਰੁੱਧ ਕਿਸਾਨ ਅੰਦੋਲਨ ਦੀ ਨੂੰ ਕਰੀਬ 3 ਮਹੀਨਿਆਂ ਹੋ ਗਏ ਹਨ।ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ ਦੇ ਕਿਸਾਨ ਆਪਣੀਆਂ ਮੰਗਾਂ ਲਈ ਡਟੇ ਹੋਏ ਹਨ।ਅਜਿਹੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਰਾਜਸਭਾ ਨੂੰ ਜਵਾਬ ਦਿੱਤਾ ਤਾਂ ਇਨ੍ਹਾਂ ਅੰਦੋਲਨਕਾੀ ਕਿਸਾਨਾਂ ਨੂੰ ਸੰਦੇਸ਼ ਦਿੱਤਾ ਤਾਂ ਸਿੱਖ ਵਰਗ ਨੂੰ ਦੇਸ਼ ਦੀ ਸ਼ਾਨ ਦੱਸ ਕੇ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ।ਨਵੇਂ ਖੇਤੀ ਕਾਨੂੰਨਾਂ ਦਾ ਸਭ ਤੋਂ ਜਿਆਦਾ ਵਿਰੋਧ ਪੰਜਾਬ ਦੇ ਕਿਸਾਨ ਕਰ ਰਹੇ ਹਨ।ਸੰਸਦ ‘ਚ ਕਾਨੂੰਨਾਂ ਦੇ ਪਾਸ ਹੋਣ ਤੋਂ ਪਹਿਲਾਂ ਤੋਂ ਹੀ ਪੰਜਾਬ ਦੇ ਕਿਸਾਨ ਸੜਕ ‘ਤੇ ਸਨ, ਜਿਸਦੇ ਚਲਦਿਆਂ ਅਕਾਲੀ ਦਲ ਐੱਨਡੀਏ ਤੋਂ ਵੱਖ ਹੋ ਗਈ।ਇਸਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਦੂਜੇ ਪਾਸੇ ਬੀਜੇਪੀ ਨੂੰ ਛੱਡ ਕੇ ਪਾਰਟੀਆਂ ਕਿਸਾਨਾਂ ਦੇ ਸਮਰਥਨ ‘ਚ ਖੜੀ ਹੈ।ਸਿੱਖ ਵਰਗ ਦੇ ਦੇਸ਼ ਅਤੇ ਦੁਨੀਆ ‘ਚ ਫੈਲੇ ਲੋਕ ਕਿਸਾਨਾਂ ਦੇ ਸਮਰਥਨ ‘ਚ ਹਨ।
ਇਨਾਂ੍ਹ ਕਿਸਾਨਾਂ ਲਈ ਪੀਐੱਮ ਨੇ ਸੋਮਵਾਰ ਨੂੰ ਆਪਣੇ ਬਿਆਨ ‘ਚ ਸਿੱਖ ਵਰਗ ਦੇ ਗੌਰਵ ਦਾ ਜ਼ਿਕਰ ਕੀਤਾ।ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਸਮੱਸਿਆ ਦੇ ਹੱਲ ਕਰਨ ‘ਚ ਰਹੀ ਹੈ, ਪਰ ਕੁਝ ਲੋਕ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਦੇਸ਼ ਅਸ਼ਾਂਤ ਰਹਿਣ।ਅਜਿਹੇ ‘ਚ ਸਾਨੂੰ ਸਰਗਰਮ ਰਹਿਣਾ ਚਾਹੀਦੇ।ਪੰਜਾਬ ਦਾ ਬਟਵਾਰਾ ਹੋਇਆ, 1984 ਦੇ ਦੰਗੇ ਹੋਏ, ਕਸ਼ਮੀਰ ਅਤੇ ਨਾਰਥ ਈਸਟ ‘ਚ ਵੀ ਅਜਿਹਾ ਹੀ ਹੋਇਆ, 1984 ਦੇ ਦੰਗੇ ਹੋਏ, ਕਸ਼ਮੀਰ ਅਤੇ ਨਾਰਥ ਈਸਟ ‘ਚ ਵੀ ਅਜਿਹਾ ਹੀ ਹੋਇਆ।ਇਸ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ।ਕੁਝ ਲੋਕ ਸਿੱਖ ਭਰਾਵਾਂ ਦੇ ਦਿਮਾਗ ‘ਚ ਗਲਤ ਚੀਜ਼ਾਂ ਭਰਨ ‘ਚ ਲੱਗੇ ਹਨ।ਇਹ ਦੇਸ਼ ਸਿੱਖਾਂ ‘ਤੇ ਗਰਵ ਕਰਦਾ ਹੈ।ਅਜਿਹੇ ‘ਚ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਨਾ ਠੀਕ ਨਹੀਂ ਹੈ।ਪੀਐੱਮ ਮੋਦੀ ਨੇ ਕਿਹਾ ਕਿ ਮੈਂ ਕਈ ਸਾਲ ਪੰਜਾਬ ‘ਚ ਬਤੀਤ ਕੀਤੇ ਮੈਂ ਪੰਜਾਬ ਦੀ ਰੋਟੀ ਖਾਧੀ ਹੈ, ਸਿੱਖ ਗੁਰੂਆਂ ਦੀ ਪ੍ਰਰੰਪਰਾ ਨੂੰ ਅਸੀਂ ਮੰਨਦੇ ਹਨ।ਉਨ੍ਹਾਂ ਦੇ ਲਈ ਜੋ ਭਾਸ਼ਾ ਬੋਲੀ ਜਾਂਦੀ ਹੈ, ਉਸ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ।ਨਾਲ ਹੀ ਪੀਐੱਮ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਐੱਮਐੱਸਪੀ ਹੈ, ਅਤੇ ਅੱਗੇ ਵੀ ਰਹੇਗਾ।ਮੰਡੀਆਂ ਨੂੰ ਆਧੁਨਿਕ ਤੌਰ ‘ਤੇ ਮਜ਼ਬੂਤ ਕੀਤਾ ਜਾਵੇਗਾ।