pm narendra modi mother heera ben modi: ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਲਗਾਤਾਰ ਜਾਰੀ ਹੈ।ਇਸ ਕ੍ਰਮ ‘ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇ ਦਿੱਤੀ ਗਈ ਹੈ।ਖੁਦ ਪੀਐੱਮ ਮੋਦੀ ਨੇ ਦੁਪਹਿਰ ਨੂੰ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਲਿਖਿਆ ਕਿ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਮਾਂ ਨੂੰ ਕੋਰੋਨਾ ਵੈਕਸੀਨ ਪਹਿਲੀ ਡੋਜ਼ ਅੱਜ ਦੇ ਦਿੱਤੀ ਗਈ ਹੈ।ਮੈਂ ਤੁਹਾਨੂੰ ਸਭ ਤੋਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਵੀ ਵੈਕਸੀਨ ਲਗਵਾਉਣ ਦੇ ਦਾਇਰੇ ‘ਚ ਆਉਂਦੇ ਹਨ, ਉਹ ਸਾਰੇ ਵੈਕਸੀਨ ਲਗਵਾਉਣ ਅਤੇ ਦੂਜੇ ਲੋਕਾਂ ਨੂੰ ਵੀ ਪ੍ਰੇਰਿਤ ਕਰਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਗੁਜਰਾਤ ਦੇ ਗਾਂਧੀਨਗਰ ‘ਚ ਹੀ ਰਹਿੰਦੀ ਹੈ।ਹੀਰਾਬੇਨ ਦੀ ਉਮਰ 100 ਸਾਲ ਦੇ ਕਰੀਬ ਹੈ, ਹਾਲਾਂਕਿ ਇਸ ਉਮਰ ‘ਚ ਵੀ ਉਹ ਐਕਟਿਵ ਰਹਿੰਦੀ ਹੈ।ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕੋੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।ਪੀਐੱਮ ਮੋਦੀ ਨੂੰ ਇੱਕ ਮਾਰਚ ਨੂੰ ਦਿੱਲੀ ਦੇ ਏਮਜ਼ ‘ਚ ਵੈਕਸੀਨ ਦੀ ਡੋਜ਼ ਦਿੱਤੀ ਗਈ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾ ਬੇਨ ਦੇ ਬੇਹੱਦ ਕਰੀਬ ਹੈ।ਅਕਸਰ ਪੀਐੱਮ ਮੋਦੀ ਜਦੋਂ ਵੀ ਗੁਜਰਾਤ ਦੇ ਦੌਰੇ ‘ਤੇ ਜਾਂਦੇ ਹਨ, ਤਾਂ ਆਪਣੀ ਮਾਂ ਨਾਲ ਮੁਲਾਕਾਤ ਜ਼ਰੂਰ ਕਰਦੇ ਹਨ।ਇਸ ਤੋਂ ਇਲਾਵਾ ਜਨਮਦਿਨ ਦੇ ਮੌਕੇ ‘ਤੇ ਵੀ ਪੀਐੱਮ ਮੋਦੀ ਆਪਣੀ ਮਾਂ ਨੂੰ ਮਿਲਣ ਜਾਂਦੇ ਰਹੇ ਹਨ।