ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਂਗਝੋਊ ਏਸ਼ੀਆਈ ਖੇਡਾਂ ਵਿਚ ਹਿੱਸਾ ਲੈ ਕੇ ਪਰਤ ਰਹੇ ਭਾਰਤੀ ਦਲ ਨਾਲ ਭਲਕੇ 4.30 ਵਜੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।
ਭਾਰਤ ਨੇ ਹਾਂਗਝੋਊ ਏਸ਼ੀਆਈ ਖੇਡਾਂ ਵਿਚ 28 ਗੋਲਡ ਸਣੇ ਰਿਕਾਰਡ 107 ਤਮਗੇ ਜਿੱਤੇ ਤੇ ਉਹ ਚੌਥੇ ਸਥਾਨ ‘ਤੇ ਰਿਹਾ। ਏਸ਼ੀਆਈ ਖੇਡਾਂ ਵਿਚ ਇਹ ਭਾਰਤ ਦਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਪ੍ਰਧਾਨ ਮੰਤਰੀ ਇਸ ਮੌਕੇ ਖਿਡਾਰੀਆਂ ਨੂੰ ਉਨ੍ਹਾਂ ਦੀ ਉਪਲਬਧੀ ਲਈ ਵਧਾਈ ਦੇਣ ਦੇ ਨਾਲ ਹੀ ਭਵਿੱਥ ਲਈ ਸ਼ੁੱਭਕਾਮਨਾਵਾਂ ਵੀ ਦੇਣਗੇ।
ਇਹ ਵੀ ਪੜ੍ਹੋ : Nobel Prize 2023 : ਕਲਾਊਡੀਆ ਗੋਲਡਿਨ ਨੂੰ ਮਿਲਿਆ ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ
ਪ੍ਰੋਗਰਾਮ ਵਿਚ ਭਾਰਤੀ ਦਲ ਵਿਚ ਸ਼ਾਮਲ ਸਾਰੇ ਖਿਡਾਰੀ, ਉਨ੍ਹਾਂ ਦੇ ਕੋਚ, ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ, ਰਾਸ਼ਟਰੀ ਖੇਡ ਮਹਾਸੰਘਾਂ ਦੇ ਪ੍ਰਤੀਨਿਧੀ ਤੇ ਖੇਡ ਮੰਤਰਾਲੇ ਦੇ ਅਧਿਕਾਰੀ ਵੀ ਹਿੱਸਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: