ਜੰਮੂ-ਕਸ਼ਮੀਰ ਪੁਲਿਸ ਨੇ ਪਿਛਲੇ ਹਫਤੇ ਕੁਪਵਾੜਾ ਵਿੱਚ ਇੱਕ ਝੂਠਾ ਅੱਤਵਾਦੀ ਹਮਲਾ ਹੋਣ ਦਾ ਦਿਖਾਵਾ ਕਰਨ ਵਾਲੇ ਦੋ ਭਾਜਪਾ ਨੇਤਾਵਾਂ ਅਤੇ ਉਨ੍ਹਾਂ ਦੇ ਦੋ PSO ਨਿੱਜੀ ਸੁਰੱਖਿਆ ਅਧਿਕਾਰੀਆਂ (PSOs) ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਸੁਰੱਖਿਆ ਵਧਾਉਣ ਲਈ ਆਪਣੇ ਤੇ ਅੱਤਵਾਦੀ ਹਮਲਾ ਹੋਣ ਦਾ ਦਿਖਾਵਾ ਕੀਤਾ ਸੀ। ਕੁੱਝ ਮੀਡੀਆ ਰਿਪੋਰਟਸ ਅਨੁਸਾਰ ਪਾਰਟੀ ਦੇ ਜ਼ਿਲ੍ਹਾ ਬੁਲਾਰੇ ਬਸ਼ਰਤ ਅਹਿਮਦ ਅਤੇ ਪੀਐਸਓ ਦੀ ਮਿਲੀਭੁਗਤ ਨਾਲ ਕੁਪਵਾੜਾ ਵਿੱਚ ਭਾਜਪਾ ਆਈ ਟੀ ਸੈੱਲ ਦੇ ਇੰਚਾਰਜ ਇਸ਼ਫਾਕ ਅਹਿਮਦ ਮੀਰ ਨੇ ਆਪਣੇ ਆਪ ‘ਤੇ ਇੱਕ ਝੂਠਾ ਹਮਲਾ ਕਰਵਾਇਆ ਸੀ। ਇਸ ਸਾਰੇ ਮਾਮਲੇ ‘ਤੇ, ਭਾਜਪਾ ਨੇ ਕਿਹਾ ਹੈ ਕਿ ਪਾਰਟੀ ਨੇ ਇਸ਼ਫਾਕ ਦੇ ਪਿਤਾ ਮੁਹੰਮਦ ਸ਼ਫੀ ਮੀਰ, ਜੋ ਕਿ ਕੁਪਵਾੜਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਨ, ਨੂੰ ਇਸ ਮਾਮਲੇ ਦੀ ਜਾਂਚ ਹੋਣ ਤੱਕ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ‘ਦੇਸ਼ ‘ਚ ਆਕਸੀਜਨ ਦੀ ਘਾਟ ਕਾਰਨ ਨਹੀਂ ਹੋਈ ਇੱਕ ਵੀ ਮੌਤ !’ ਕੇਂਦਰ ਸਰਕਾਰ ਦਾ ਹੈਰਾਨੀਜਨਕ ਜਵਾਬ
ਮੀਡੀਆ ਰਿਪੋਰਟਸ ਅਨੁਸਾਰ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਇਸ ਸਾਰੇ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਜਾਵੇਗੀ। ਪੁਲਿਸ ਨੇ ਕਿਹਾ ਕਿ ਭਾਜਪਾ ਵਰਕਰ ਨੇ ਆਪਣੀ ਸੁਰੱਖਿਆ ਵਧਾਉਣ ਅਤੇ ਪਾਰਟੀ ਲੀਡਰਸ਼ਿਪ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਇਹ ਜਾਅਲੀ ਡਰਾਮਾ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਤੇ ਦੋ ਪੀਏਓ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਰਿਆਂ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।
ਇਹ ਵੀ ਦੇਖੋ : ਬੱਕਰਿਆਂ ਦੀ ਮੰਡੀ ‘ਚ ਲੱਖਾਂ ਦੀ ਲੱਗੀ ਬੋਲੀ, ਲੱਖਾਂ ‘ਚ ਪਏ ਬੱਕਰਿਆਂ ਦੇ ਮੁੱਲ!