Police fired tear gas shells: ਅੱਜ ਇੱਕ ਪਾਸੇ ਜਿੱਥੇ ਦੇਸ਼ 72ਵਾਂ ਗਣਤੰਤਰ ਦਿਵਸ ਮਨ੍ਹਾ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਜਿਸਦੇ ਮੱਦੇਨਜ਼ਰ ਦਿੱਲੀ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤੇ ਬੈਰੀਕੇਡ ਲਗਾਏ ਗਏ ਸਨ। ਪਰ ਕਿਸਾਨਾਂ ਨੇ ਕਈ ਥਾਵਾਂ ‘ਤੇ ਇਹ ਬੈਰੀਕੇਡ ਤੋੜ ਦਿੱਤੇ ਹਨ। ਜਿਸ ਤੋਂ ਬਾਅਦ ਕਿਸਾਨ ਦਿੱਲੀ ਦੀ ਰਿੰਗ ਰੋਡ ਵੱਲ ਕੂਚ ਕਰ ਰਹੇ ਹਨ। ਕਈ ਕਿਸਾਨ ਟਰੈਕਟਰਾਂ ਰਾਹੀਂ ਕੂਚ ਕਰ ਰਹੇ ਹਨ ਤਾਂ ਕਈ ਕਿਸਾਨ ਪੈਦਲ ਮਾਰਚ ਵੀ ਕਰ ਰਹੇ ਹਨ।
ਇਸੇ ਵਿਚਾਲੇ ਜਦੋਂ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਲੱਗੇ ਬੈਰੀਕੇਡ ਤੋੜੇ ਗਏ ਤਾਂ ਪੁਲਿਸ ਵੱਲੋਂ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਗਿਆ ਤੇ ਹੰਝੂ ਗੈਸ ਦੇ ਗੋਲੇ ਸੁੱਟ ਗਏ। ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਲੋਕਾਂ ਵੱਲੋਂ ਕਿਸਾਨਾਂ ਦੇ ਕਾਫ਼ਲੇ ’ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਕਿਸਾਨ ਸੋਮਵਾਰ ਰਾਤ ਤੋਂ ਹੀ ਦਿੱਲੀ ਦੇ ਬਰਡਰਾਂ ‘ਤੇ ਪਹੁੰਚ ਗਏ ਸਨ। ਕੜਾਕੇ ਦੀ ਠੰਡ ਦੇ ਵਿਚਕਾਰ ਉਨ੍ਹਾਂ ਨੇ ਪੂਰੀ ਰਾਤ ਉੱਥੇ ਹੀ ਗੁਜਾਰੀ ।
ਇਹ ਵੀ ਦੇਖੋ: ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !