police issues order challan against wearing mask: ਪੂਰੇ ਦੇਸ਼ ‘ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ।ਕੋਵਿਡ-19 ਦੇ ਦੌਰ ‘ਚ ਨੋਇਡਾ ‘ਚ ਘਰ ਤੋਂ ਬਾਹਰ ਨਿਕਲਣ ‘ਤੇ ਸਾਰੇ ਲੋਕਾਂ ਨੂੰ ਮਾਸਕ ਲਗਾਉਣਾ ਜ਼ਰੂਰੀ ਹੈ।ਨੱਕ ਤੱਕ ਮਾਸਕ ਨਹੀਂ ਲਗਾਉਣ ਵਾਲਿਆਂ ‘ਤੇ ਪੁਲਸ ਕਾਰਵਾਈ ਕਰੇਗੀ ਅਤੇ ਚਾਲਾਨ ਕੱਟੇਗੀ।ਹਾਈਕੋਰਟ ਦੀ ਗਾਈਡਲਾਈਨ ਦੇ ਬਾਅਦ ਨੋਇਡਾ ਪੁਲਸ ਨੇ ਇਹ ਆਦੇਸ਼ ਜਾਰੀ ਕੀਤਾ ਹੈ।ਨੋਇਡਾ ਜੋਨ ਦੇ ਏ.ਡੀ.ਸੀ.ਪੀ ਰਣਵਿਜੇ ਸਿੰਘ ਨੇ ਦੱਸਿਆ ਕਿ ਮਾਸਕ ਲਗਾਉਣਾ ਲਾਜ਼ਮੀ ਹੈ।
ਪਰ ਮਾਸਕ ਨੱਕ ਤੋਂ ੳੇੁੱਪਰ ਤੱਕ ਲੱਗਾ ਹੋਣਾ ਚਾਹੀਦਾ ਹੈ।ਜਿਸ ਵੀ ਸ਼ਖਸ ਦਾ ਮਾਸਕ ਨੱਕ ਤੋਂ ਹੇਠਾਂ ਲੱਗਾ ਹੋਵੇਗਾ 100 ਰੁਪਏ ਦਾ ਚਾਲਾਨ ਕਟੇਗਾ।ਇਸ ਲਈ ਸਾਰੇ ਥਾਣਾ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।ਹੁਣ ਪੁਲਸ ਸ਼ਹਿਰ ਦੇ ਸਰਵਜਨਿਕ ਸਥਾਨਾਂ ਅਤੇ ਸੜਕਾਂ ‘ਤੇ ਮਨੁੱਖਾਂ ਦੇ ਮੁਤਾਬਕ ਮਾਸਕ ਨਹੀਂ ਲਗਾਉਣ ਵਾਲਿਆਂ ਵਿਰੁੱਧ ਅਭਿਆਨ ਚਲਾ ਕੇ ਕਾਰਵਾਈ ਕਰੇਗੀ।