police raid munger police illegal arms factory: ਬਿਹਾਰ ਵਿਧਾਨ ਸਭਾ ਚੋਣਾਂ ਆਉਂਦਿਆਂ ਹੀ ਹਥਿਆਰ ਤਸਕਰ ਫਿਰ ਤੋਂ ਸਰਗਰਮ ਹੋ ਗਏ ਹਨ।ਮੁੰਗੇਰ ਜ਼ਿਲੇ ‘ਚ ਮੁਡੇਰੀ ਪਿੰਡ ‘ਚ ਨਜਾਇਜ਼ ਅਸਲਾ ਫੈਕਟਰੀ ਦੀ ਜਲਣ ਲੱਗੀ ਹੈ।ਜਾਣਕਾਰੀ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਹਰਕਤ ‘ਚ ਆ ਗਿਆ ਅਤੇ ਐੱਸ.ਪੀ. ਲਿਪਿ ਸਿੰਘ ਨੇ ਖੁਦ ਕਮਾਨ ਸੰਭਾਲੀ।ਪੁਲਸ ਟੀਮ ਨੇ ਨਾਲ ਮਿਲ ਕੇ ਛਾਪੇਮਾਰੀ ਕਾਰਵਾਈ ਕਰਦੇ ਹੋਏ ਨਜ਼ਾਇਜ਼ ਹਥਿਆਰ ਫੈਕਟਰੀ ਦਾ ਪਰਦਾਫਾਸ਼ ਕੀਤਾ।ਪੁਲਸ ਟੀਮ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਬਿਹਾਰ ਦੇ ਜ਼ਿਲੇ ਮੁੰਗੇਰ ਐੱਸ.ਪੀ. ਲਿਪਿ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਹਵੇਲੀ ਖੜਗਪੁਰ ਥਾਣਾ ਖੇਤਰ ਪਿੰਡ ‘ਚ ਵੱਡੇ ਪੈਮਾਨੇ ‘ਤੇ ਨਜਾਇਜ਼ ਹਥਿਆਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਥੇ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾਂਦੀ ਹੈ।ਜਾਣਕਾਰੀ ਮਿਲਣ ਤੋਂ ਬਾਅਦ ਐੱਸ.ਪੀ. ਨੇ ਨਜਾਇਜ਼ ਹਥਿਆਰ ਫੈਕਟਰੀ ‘ਤੇ ਛਾਪਾਮਾਰੀ ਦੌਰਾਨ ਕਾਰਵਾਈ ਕਰਨ ਲਈ ਇੱਕ ਵਿਸ਼ੇਸ ਟੀਮ ਦਾ ਗਠਨ ਕੀਤਾ ਹੈ।ਇਸ ਟੀਮ ਦੀ ਅਗਵਾਈ ਕਰਦੇ ਹੋਏ ਐੱਸ.ਪੀ. ਲਿਪਿ ਸਿੰਘ ਨੇ ਕਥਿਤ ਪਿੰਡ ‘ਚ ਛਾਪੇਮਾਰੀ ਕੀਤੀ ਗਈ।ਪੁਲਸ ਦੀ ਇਸ ਕਾਰਵਾਈ ਨਾਲ ਨਜਾਇਜ਼ ਫੈਕਟਰੀ ‘ਚ ਹਫੜਾ-ਦਫੜਾ ਮੱਚ ਗਈ।ਪੁਲਸ ਨੇ ਘੇਰਾਬੰਦੀ ਕਰਕੇ 3 ਦੋਸ਼ੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਐੱਸ.ਪੀ. ਦਾ ਕਹਿਣਾ ਹੈ ਕਿ ਇਸ ਪਿੰਡ ਦੇ ਇੱਕ ਘਰ ‘ਚ ਮਿੰਨੀਗੰਨ ਫੈਕਟਰੀ ਚੱਲ ਰਹੀ ਸੀ।ਇੱਥੋਂ ਪੁਲਸ ਨੇ ਕਰੀਬ 20 ਬਣੀਆਂ ਹੋਈਆਂ ਅਤੇ ਅੱਧੀਆਂ ਤਿਆਰ ਪਿਸਤੌਲ, ਰਾਇਫਲ,ਕੱਟਾ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ।