policeman slaps the tourist in shimla: ਅਜੇ ਕੁੱਲੂ ਦੇ ਥੱਪੜ ਕਾਂਡ ਦੀ ਚਰਚਾ ਖਤਮ ਨਹੀਂ ਹੋਈ ਸੀ ਕਿ ਪੁਲਿਸ ‘ਤੇ ਇੱਕ ਹੋਰ ਥੱਪੜ ਦਾ ਇਲਜ਼ਾਮ ਲੱਗ ਗਿਆ ਹੈ।ਇਸ ਵਾਰ ਪੁਲਿਸ ਨੇ ਸ਼ਿਮਲਾ ‘ਚ ਇੱਕ ਸੈਲਾਨੀ ਨੂੰ ਕੁੱਟਿਆ ਹੈ, ਜਿਸਦਾ ਵੀਡੀਓ ਵੀ ਸਾਹਮਣੇ ਆਇਆ ਹੈ।ਘਟਨਾ ਸ਼ਿਮਲਾ ਦੇ ਵਿਕਟ੍ਰੀ ਟਨਲ ਦੇ ਨੇੜੇ ਦੀ ਹੈ।ਜਿੱਥੇ ਪੁਲਿਸ ਨੇ ਇੱਕ ਕਾਰ ਨੂੰ ਚਾਲਾਨ ਕਰਨ ਲਈ ਰੋਕਿਆ ਸੀ, ਬਾਅਦ ‘ਚ ਬਹਿਸ ਹੋਣ ‘ਤੇ ਪੁਲਿਸ ਨੇ ਦੋ ਨੌਜਵਾਨਾਂ ਨੂੰ ਥੱਪੜ ਮਾਰੇ।
ਘਟਨਾ ਦਾ ਜੋ ਵੀਡੀਓ ਵਾਇਰਲ ਹੋਇਆ ਹੈ ਉਸ ‘ਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਇੱਕ ਕਾਰ ਦੇ ਬਾਹਰ ਖੜੇ ਹਨ।ਇਸ ਦੌਰਾਨ ਗਾਲਾਂ ਦੇਣ ਦੀ ਗੱਲ ਕਹੀ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਦੋਵੇਂ ਨੌਜਵਾਨ ਨੇ ਪੁਲਿਸ ਨੂੰ ਅਪਸ਼ਬਦ ਬੋਲੇ ਸਨ, ਜਿਸਤੋਂ ਬਾਅਦ ਇੱਕ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਆਪਾ ਖੋਹ ਦਿੱਤਾ ਅਤੇ ਨੌਜਵਾਨ ਨੂੰ ਥੱਪੜ ਮਾਰਿਆ।ਹਰਿਆਣਾ ਦੇ ਟੂਰਿਸਟ ਵੀਡੀਓ ‘ਚ ਹਰਿਆਣਵੀ ਭਾਸ਼ਾ ‘ਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।ਇੱਕ ਨੌਜਵਾਨ ਪੁਲਿਸ ਕਰਮਚਾਰੀ ਤੋਂ ਸਵਾਲ ਕਰਦਾ ਨਜ਼ਰ ਆ ਰਿਹਾ ਹੈ ਕਿ ਕੀ ਉਨਾਂ੍ਹ ਦੇ ਕੋਲ ਕੋਈ ਸਬੂਤ ਹੈ ਕਿ ਉਨਾਂ ਨੂੰ ਅਪਸ਼ਬਦ ਬੋਲੇ ਹਨ?ਦੋ ਮਿੰਟ ਦੇ ਇਸ ਵੀਡੀਓ ‘ਚ ਕਾਫੀ ਗਰਮਾਗਰਮੀ ਦਿਖਾਈ ਦੇ ਰਹੀ ਹੈ।
ਡੀਐੱਸਪੀ ਹੈਡਕੁਆਟਰ ਕਮਲ ਵਰਮਾ ਦਾ ਕਹਿਣਾ ਹੈ ਕਿ ਟੂਰਿਸਟ ਮਨਾਲੀ ਜਾਣਾ ਚਾਹੁੰਦੇ ਸਨ।ਪਰ ਵਿਕਟ੍ਰੀ ਟਨਲ ਤੋਂ ਪਹਿਲਾਂ ਯੂ-ਟਰਨ ਅਲਾਉਡ ਨਹੀਂ ਸੀ।ਇਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਅਤੇ ਸੈਲਾਨੀਆਂ ਨੇ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ।ਪੁਲਿਸ ਨੇ ਮੋਟਰ ਵਹੀਕਲ ਐਕਟ ਤਹਿਤ ਚਾਲਾਨ ਕੱਟਿਆ ਹੈ।ਐੱਸਪੀ ਸ਼ਿਮਲਾ ਮੋਹਿਤ ਚਾਵਲਾ ਦਾ ਕਹਿਣਾ ਹੈ ਕਿ ਇਹ ਕਾਫੀ ਦੁਖ ਦੀ ਗੱਲ ਹੈ, ਪਰ ਗੱਡੀ ਰੋਕਣ ਲਈ ਇਸ਼ਾਰਿਆਂ ਤੋਂ ਬਾਅਦ ਵੀ ਵਾਹਨ ਨਹੀਂ ਰੋਕਿਆ ਗਿਆ।
ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਪੁਲਿਸ ਕਰਮਚਾਰੀ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਹੈ।ਫਿਲਹਾਲ, ਟੂਰਿਸਟ ਵਲੋਂ ਸ਼ਿਕਾਇਤ ਨਹੀਂ ਦਿੱਤੀ ਗਈ ਹੈ।ਕੁੱਲੂ ‘ਚ ਬੀਤੇ ਹਫਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੌਰੇ ਦੌਰਾਨ ਐੱਸਪੀ ਕੁੱਲੂ ਨੇ ਸੀਐੱਮ ਸਿਕਉਰਿਟੀ ਇੰਚਾਰਜ ਨੂੰ ਥੱਪੜ ਜੜਿਆ ਸੀ।ਬਾਅਦ ‘ਚ ਇੱਕ ਪੀਐੱਸਓ ਨੇ ਅੱੈਸਪੀ ਨੂੰ ਲੱਤਾਂ ਮਾਰੀਆਂ ਸਨ।ਦੋਵਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।ਮਾਮਲੇ ‘ਚ ਪੁਲਿਸ ਅਤੇ ਸਰਕਾਰ ਦੀ ਕਾਫੀ ਕਿਰਕਿਰੀ ਹੋਈ ਸੀ।
PM ਮੋਦੀ ਨੇ ਡਾਕਟਰਾਂ ਦੀ ਕੁਰਬਾਨੀ ਨੂੰ ਸਲਾਮ ਕਰਦਿਆਂ, ਕਿਹਾ- ਕੋਰੋਨਾ ਦਾ ਖਤਰਾ ਅਜੇ ਗਿਆ ਨਹੀਂ…