Polio national immunisation day postpone : ਕੋਰੋਨਾ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਦੇਸ਼ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸਦਾ ਪ੍ਰਭਾਵ ਹੁਣ ਦੇਸ਼ ਵਿੱਚ ਚੱਲ ਰਹੀਆਂ ਹੋਰ ਮੁਹਿੰਮਾਂ ਉੱਤੇ ਵੀ ਨਜ਼ਰ ਆ ਰਿਹਾ ਹੈ। 17 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਪੋਲੀਓ ਟੀਕਾਕਰਨ ਦਿਵਸ ਨੂੰ ਹੁਣ ਰੋਕ ਦਿੱਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਸ ਆਦੇਸ਼ ਵਿੱਚ ਪੋਲੀਓ ਟੀਕਾਕਰਨ ਪ੍ਰੋਗਰਾਮ ਨੂੰ ਰੱਦ ਕਰਨ ਦਾ ਸਪਸ਼ਟ ਕਾਰਨ ਨਹੀਂ ਦਿੱਤਾ ਹੈ। ਪਰ ਸਿਹਤ ਮੰਤਰਾਲੇ ਦੇ ਅਨੁਸਾਰ ਅਣਹੋਣੀ ਗਤੀਵਿਧੀਆਂ ਦੇ ਕਾਰਨ, ਅਗਲੇ ਆਦੇਸ਼ਾ ਤੱਕ ਇਹ ਪ੍ਰੋਗਰਾਮ ਰੱਦ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਪੋਲੀਓ ਬੂਦਾਂ ਨੂੰ ਲੈ ਕੇ ਇੱਕ ਵਿਸ਼ਾਲ ਪੱਧਰ ਦੀ ਮੁਹਿੰਮ ਚਲਾਈ ਜਾਂਦੀ ਹੈ। ਪੋਲੀਓ ਬੂਦਾਂ ਹਰ ਸਾਲ ਲੱਖਾਂ ਬੱਚਿਆਂ ਨੂੰ ਪਿਆਈਆ ਜਾਂਦੀਆਂ ਹਨ। ਭਾਰਤ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਚਲਾਉਂਦਾ ਹੈ, ਪਰ ਹੁਣ ਕੋਰੋਨਾ ਟੀਕਾਕਰਨ ਅਭਿਆਨ ਦੇ ਕਾਰਨ ਇਸ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਮੁਹਿੰਮ ਕਦੋਂ ਚੱਲੇਗੀ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਤਹਿਤ 17.2 ਕਰੋੜ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਆਈ ਜਾਂਦੀ ਹੈ, ਜੋ ਉਨ੍ਹਾਂ ਨੂੰ ਪੋਲੀਓ ਦੇ ਵਾਇਰਸ ਤੋਂ ਬਚਾਉਂਦੀ ਹੈ। ਭਾਰਤ ਵਿੱਚ ਪੋਲੀਓ ਦਾ ਆਖਰੀ ਕੇਸ ਸਾਲ 2011 ਵਿੱਚ ਦਰਜ ਹੋਇਆ ਸੀ।