Portals of Kedarnath temple: ਕੋਰੋਨਾ ਸੰਕਟ ਦੇ ਵਿਚਾਲੇ ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੇ ਕਪਾਟ ਅੱਜ ਖੁੱਲ੍ਹ ਗਏ ਹਨ। ਬਾਬਾ ਕੇਦਾਰ ਦੀ ਪੰਚਮੁਖੀ ਉਤਸਵ ਡੋਲੀ ਕੇਦਾਰਨਾਥ ਧਾਮ ਲਈ ਰਵਾਨਾ ਹੋਣ ਤੋਂ ਬਾਅਦ ਕੇਦਾਰਨਾਥ ਪਹੁੰਚੀ ।
ਕੋਰੋਨਾ ਦੇ ਮੱਦੇਨਜ਼ਰ ਬਾਬਾ ਕੇਦਾਰ ਦੀ ਡੋਲੀ ਨੂੰ ਰੱਥ ਰਾਹੀਂ ਗੌਰੀਕੁੰਡ ਤੱਕ ਲਿਜਾਇਆ ਗਿਆ । ਡੋਲੀ ਦੇ ਨਾਲ ਦੇਵ ਸਥਾਨਮ ਬੋਰਡ ਦੇ ਕੁਝ ਕਰਮਚਾਰੀ, ਵੇਦਪਾਠੀ ਅਤੇ ਪੁਜਾਰੀ ਮੌਜੂਦ ਸੀ ।
ਕੋਰੋਨਾ ਸੰਕਟ ਕਾਰਨ ਇਸ ਵਾਰ ਕੇਦਾਰਨਾਥ ਧਾਮ ਦੀ ਯਾਤਰਾ ਸੀਮਤ ਕਰ ਦਿੱਤੀ ਗਈ ਹੈ । ਕੋਰੋਨਾ ਸੰਕਟ ਦੇ ਚੱਲਦਿਆਂ ਕੇਦਾਰਨਾਥ ਧਾਮ ਦੇ ਨੇੜੇ ਪਹਿਲਾਂ ਦੀ ਤਰ੍ਹਾਂ ਚਹਿਲ-ਪਹਿਲ ਦਿਖਾਈ ਨਹੀਂ ਦਿੱਤੀ । ਕੇਦਾਰਨਾਥ ਧਾਮ ਨੂੰ ਖੋਲ੍ਹਣ ਤੋਂ ਪਹਿਲਾਂ ਬਾਬਾ ਦੇ ਦਰਬਾਰ ਫੁੱਲਾਂ ਨਾਲ ਸਜਾਇਆ ਗਿਆ।
ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਫਿਲਹਾਲ ਤੀਰਥ ਯਾਤਰੀਆਂ ਅਤੇ ਸਥਾਨਿਕ ਭਗਤਾਂ ਨੂੰ ਕੇਦਾਰਨਾਥ ਜਾਣ ਦੀ ਆਗਿਆ ਨਹੀਂ ਹੈ । ਕਪਾਟ ਖੁੱਲ੍ਹਣ ‘ਤੇ ਦੇਵਸਥਾਨਮ ਬੋਰਡ ਦੀ ਸਿਰਫ ਸੀਮਿਤ ਟੀਮ ਹੀ ਪੂਜਾ ਪਾਠ ਕਰੇਗੀ । ਦੱਸ ਦੇਈਏ ਕਿ ਇਸ ਵਾਰ ਮਈ ਦੇ ਮਹੀਨੇ ਵਿੱਚ ਵੀ ਕੇਦਾਰਨਾਥ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਦੋ ਤਿੰਨ ਦਿਨ ਪਹਿਲਾਂ ਇੱਥੇ ਭਾਰੀ ਬਰਫਬਾਰੀ ਹੋਈ ਸੀ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਤਰਾਖੰਡ ਸਥਿਤ ਚਾਰ ਧਾਮਾਂ ਵਿੱਚੋਂ ਇੱਕ ਗੰਗੋਤਰੀ ਦੇ ਕਪਾਟ ਸ਼ਨੀਵਾਰ ਨੂੰ ਖੋਲ੍ਹ ਦਿੱਤੇ ਗਏ ਸਨ। ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਦੇਸ਼ ਭਰ ਵਿੱਚ ਲਾਕਡਾਊਨ ਪਾਬੰਦੀਆਂ ਹਨ। ਇਸ ਕਾਰਨ ਸਿਰਫ ਪੁਜਾਰੀਆਂ ਨੇ ਹੀ ਮਾਂ ਗੰਗਾ ਦੀ ਡੋਲੀ ਕੱਢੀ। ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਸ਼ਰਧਾਲੂਆਂ ਦੀ ਮੌਜੂਦਗੀ ਤੋਂ ਬਿਨ੍ਹਾਂ ਯਾਤਰਾ ਕੱਢੀ ਗਈ ।
ਇਹ ਵੀ ਦੇਖੋ: ਜਵਾਨ ਮੁੰਡਾ ਮੰਜੇ ‘ਤੇ ਪਿਆ, ਸਾਹ ਵੀ ਲੈਂਦਾ ਔਖਾ, ਸੁਣੋ ਮਾਂ ਕਿਵੇਂ ਸੰਭਾਲ ਰਹੀ, ਪਰਿਵਾਰ ਦਾ ਦੁੱਖ…