prakash javadekar says cm kejriwal stop making excuses: ਵੈਕਸੀਨ ਨੂੰ ਲੈ ਕੇ ਇੱਕ ਵਾਰ ਫਿਰ ਕੇਂਦਰ ਅਤੇ ਦਿੱਲੀ ਸਰਕਾਰ ਆਹਮਣੇ-ਸਾਹਮਣੇ ਹੈ।ਅੱਜ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੈਕਸੀਨ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ‘ਚ ਅੱਜ ਤੋਂ ਨੌਜਵਾਨਾਂ ਦੀ ਵੈਕਸੀਨੇਸ਼ਨ ਬੰਦ ਹੋ ਗਈ ਹੈ।ਹੁਣ ਇਸ ‘ਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਕਿ ਉਨਾਂ੍ਹ ਨੂੰ ਬਹਾਨੇ ਬਣਾਉਣੇ ਬੰਦ ਕਰ ਦੇਣੇ ਚਾਹੀਦੇ ਹਨ।
ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਨਾਮ ‘ਤੇ ਲਗਾਤਾਰ ਰਾਜਨੀਤੀ ਕਰ ਰਹੇ ਹਨ।ਉਨਾਂ੍ਹ ਨੇ ਕੇਂਦਰ ਤੋਂ ਵੈਕਸੀਨ ਦੀ ਮੰਗ ਕੀਤੀ ਹੈ।ਕੇਂਦਰ ਸਰਕਾਰ ਨੇ ਪਹਿਲਾਂ ਹੀ ਦਿੱਲੀ ਨੂੰ 50 ਲੱਖ ਵੈਕਸੀਨ ਮੁਹੱਈਆ ਕਰਵਾਈ ਹੈ ਅਤੇ ਆਉਣ ਵਾਲੇ ਸਮੇਂ ‘ਚ ਹੋਰ ਵੀ ਦਿੱਤੀ ਜਾ ਰਹੀ ਹੈ।ਉਨਾਂ੍ਹ ਕਿਹਾ ਕਿ ”ਕੇਜਰੀਵਾਲ ਨੂੰ ਬਹਾਨੇ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ।ਹੁਣ ਤੱਕ ਦੇਸ਼ ‘ਚ 20 ਕਰੋੜ ਤੋਂ ਜਿਆਦਾ ਵੈਕਸੀਨ ਦਿੱਤੀ ਜਾ ਚੁੱਕੀ ਹੈ।ਇਹ ਸਾਰੇ ਕੇਂਦਰ ਨੇ ਉਪਲੱਬਧ ਕਰਵਾਈ ਹੈ।ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਪਲਾਨ ਤਿਆਰ ਕੀਤਾ ਹੈ ਕਿ ਕਿਵੇਂ ਸਾਰੇ ਬਾਲਗਾਂ ਨੂੰ ਦਸੰਬਰ ਤੋਂ ਪਹਿਲਾਂ ਟੀਕਾ ਲਗਾਇਆ ਜਾਵੇ।
ਇਹ ਵੀ ਪੜੋ:ਕੋਰੋਨਾ ਦੇ ਇਲਾਜ ਲਈ ਸਾਰਾ ਸੋਨਾ ਦਾਨ ਕਰੇਗਾ ਗੁਰਦੁਆਰਾ ਤਖਤ ਸ੍ਰੀ ਹਜ਼ੂਰ ਸਾਹਿਬ…
ਸੀ ਐਮ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਨੂੰ ਟੀਕਾ ਮੁਹੱਈਆ ਕਰਵਾਏ ਤਾਂ ਜੋ ਟੀਕਾਕਰਣ ਦੁਬਾਰਾ ਸ਼ੁਰੂ ਕੀਤਾ ਜਾ ਸਕੇ। ਨਾਲ ਹੀ, ਦਿੱਲੀ ਵਿਚ ਟੀਕੇ ਦਾ ਕੋਟਾ ਵੀ ਵਧਾਇਆ ਜਾਣਾ ਚਾਹੀਦਾ ਹੈ।ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, “ਦਿੱਲੀ ਨੂੰ ਹਰ ਮਹੀਨੇ 80 ਲੱਖ ਟੀਕਿਆਂ ਦੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ।
ਇਸ ਦੇ ਮੁਕਾਬਲੇ, ਮਈ ਵਿੱਚ ਸਾਨੂੰ ਸਿਰਫ 16 ਲੱਖ ਟੀਕੇ ਮਿਲੇ ਸਨ ਅਤੇ ਜੂਨ ਲਈ ਕੇਂਦਰ ਨੇ ਦਿੱਲੀ ਦਾ ਕੋਟਾ ਘਟਾ ਦਿੱਤਾ ਹੈ। ਜੂਨ ਵਿੱਚ ਸਾਨੂੰ ਸਿਰਫ 8 ਲੱਖ ਟੀਕੇ ਮਿਲੇ ਹਨ।” “ਜੇ ਹਰ ਮਹੀਨੇ 8 ਲੱਖ ਟੀਕੇ ਮਿਲਦੇ ਹਨ, ਤਾਂ ਦਿੱਲੀ ਦੇ ਬਾਲਗ ਇਹ ਟੀਕਾ ਲਗਾਉਣ ਵਿਚ 30 ਮਹੀਨੇ ਤੋਂ ਵੱਧ ਦਾ ਸਮਾਂ ਲੈਣਗੇ।”
ਇਹ ਵੀ ਪੜੋ:ਬਜ਼ੁਰਗ ਨਾਲ ਅੱਧੀ ਉਮਰ ਦੀ ਕੁੜੀ ਦੇ ਵਿਆਹ ਦੀ Viral Video ਦਾ ਪੂਰਾ ਸੱਚ, ਐਵੇਂ ਨਾ Viral Video ਕਰ ਦਿਆ ਕਰੋ