Pranab Mukherjee In Last Book: ਸਾਰੇ ਵਿਵਾਦਾਂ ਦੇ ਵਿਚਕਾਰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕਿਤਾਬ ‘ਦਿ ਪ੍ਰੈਜ਼ੀਡੈਂਸ਼ੀਅਲ ਈਅਰਜ਼’ ਪ੍ਰਕਾਸ਼ਿਤ ਕੀਤੀ ਗਈ। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਮੰਨਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਹਿਮਤੀ ਦੀ ਆਵਾਜ਼ ਸੁਣਨੀ ਚਾਹੀਦੀ ਹੈ । ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵਿਰੋਧੀ ਧਿਰ ਨੂੰ ਸਮਝਾਉਣ ਅਤੇ ਦੇਸ਼ ਨੂੰ ਸਾਰੇ ਮੁੱਦਿਆਂ ਤੋਂ ਜਾਣੂ ਕਰਾਉਣ ਲਈ ਪਲੇਟਫਾਰਮ ਵਜੋਂ ਵਰਤਣਾ ਚਾਹੀਦਾ ਹੈ ਅਤੇ ਸਦਨ ਵਿੱਚ ਅਕਸਰ ਬੋਲਣਾ ਚਾਹੀਦਾ ਹੈ । ਪ੍ਰਣਬ ਮੁਖਰਜੀ ਦਾ ਮੰਨਣਾ ਸੀ ਕਿ ਸੰਸਦ ਵਿੱਚ ਪ੍ਰਧਾਨ ਮੰਤਰੀ ਦੀ ਉਪਸਥਿਤੀ ਨਾਲ ਇਸ ਸੰਸਥਾ ਦੇ ਕੰਮਕਾਜ ‘ਤੇ ਕਾਫ਼ੀ ਫਰਕ ਪੈਂਦਾ ਹੈ।
ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ‘ਦਿ ਪ੍ਰੈਸੀਡੈਂਸ਼ੀਅਲ ਈਅਰਜ਼, 2012-2017 ਵਿੱਚ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਹੈ। ਉਸਨੇ ਇਹ ਕਿਤਾਬ ਪਿਛਲੇ ਸਾਲ ਆਪਣੀ ਮੌਤ ਤੋਂ ਪਹਿਲਾਂ ਲਿਖੀ ਸੀ। ਇਹ ਪੁਸਤਕ ਮੰਗਲਵਾਰ ਨੂੰ ਪ੍ਰਕਾਸ਼ਿਤ ਹੋ ਕੇ ਆਈ । ਕਿਤਾਬ ਵਿੱਚ ਪ੍ਰਣਬ ਮੁਖਰਜੀ ਨੇ ਲਿਖਿਆ, “ਚਾਹੇ ਜਵਾਹਰ ਲਾਲ ਨਹਿਰੂ ਹੋਣ ਜਾਂ ਫਿਰ ਇੰਦਰਾ ਗਾਂਧੀ, ਅਟਲ ਬਿਹਾਰੀ ਵਾਜਪਾਈ ਜਾਂ ਮਨਮੋਹਨ ਸਿੰਘ, ਇਨ੍ਹਾਂ ਸਾਰਿਆਂ ਨੇ ਸਦਨ ਦੇ ਤਲ ‘ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ।”
ਪ੍ਰਣਬ ਮੁਖਰਜੀ ਨੇ ਲਿਖਿਆ ਹੈ, ‘ਆਪਣੇ ਦੂਜੇ ਕਾਰਜਕਾਲ ਵਿੱਚ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਪੂਰਵਜਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਸਥਿਤੀਆਂ ਤੋਂ ਬਚਣ ਲਈ ਸੰਸਦ ਵਿੱਚ ਆਪਣੀ ਮੌਜੂਦਗੀ ਰਾਹੀਂ ਜੋ ਸੰਸਦ ਸੰਕਟ ਅਸੀਂ ਪਹਿਲੇ ਕਾਰਜਕਾਲ ਵਿੱਚ ਵੇਖੇ ਸਨ ਤੋਂ ਬਚਣ ਲਈ ਆਪਣੀ ਮੌਜੂਦਗੀ ਰੱਖਣੀ ਚਾਹੀਦੀ ਹੈ। ਪ੍ਰਣਬ ਮੁਖਰਜੀ ਨੇ ਲਿਖਿਆ ਹੈ, ‘ਪ੍ਰਧਾਨ ਮੰਤਰੀ ਮੋਦੀ ਨੂੰ ਅਸੰਤੁਸ਼ਟ ਆਵਾਜ਼ਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਸੰਸਦ ਵਿੱਚ ਵਧੇਰੇ ਵਾਰ ਬੋਲਣਾ ਚਾਹੀਦਾ ਹੈ । ਉਨ੍ਹਾਂ ਨੂੰ ਵਿਰੋਧੀ ਧਿਰ ਨੂੰ ਸਮਝਾਉਣ ਤੇ ਦੇਸ਼ ਨੂੰ ਜਾਗਰੂਕ ਕਰਵਾਉਣ ਲਈ ਆਪਣੇ ਵਿਚਾਰਾਂ ਨੂੰ ਰੱਖਣ ਲਈ ਸੰਸਦ ਦੀ ਇੱਕ ਸਟੇਜ ਦੇ ਰੂਪ ਵਿੱਚ ਵਰਤੋਂ ਕਰਨਾ ਚਾਹੀਦਾ ਹੈ।”
ਦੱਸ ਦੇਈਏ ਕਿ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ਵਿੱਚ NDA ਦੇ 2014-19 ਦੇ ਕਾਰਜਕਾਲ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ NDA ਨੂੰ ਸੰਸਦ ਦੇ ਸੁਚਾਰੂ ਅਤੇ ਢੁੱਕਵੇਂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਮੁੱਢਲੀ ਜ਼ਿੰਮੇਵਾਰੀ ਵਿੱਚ ਨਾਕਾਮ ਦੱਸਿਆ ਹੈ। ਪ੍ਰਣਬ ਮੁਖਰਜੀ ਨੇ ਲਿਖਿਆ ਹੈ, ‘ਮੈਂ ਵਿਰੋਧੀਆਂ ਤੇ ਸਰਕਾਰ ਪੱਖ ਵਿੱਚ ਤੀਜੇ ਤਕਰਾਰ ਲਈ ਘਮੰਡ ਅਤੇ ਸਥਿਤੀ ਨੂੰ ਨਾ ਸੰਭਾਲਣ ਪਾਉਣ ਨੂੰ ਜ਼ਿੰਮੇਵਾਰ ਮੰਨਦਾ ਹਾਂ। ਹਾਲਾਂਕਿ ਵਿਰੋਧੀ ਧਿਰ ਵੀ ਘੱਟ ਜਿੰਮੇਵਾਰ ਨਹੀਂ ਹੈ।
ਇਹ ਵੀ ਦੇਖੋ: ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?