prashant kishor announces i must quit twitter: ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਚੋਣਾਵੀ ਸਰਗਰਮੀਆਂ ਤੇਜ ਹੋ ਗਈਆਂ ਹਨ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਦੋ ਦਿਨ ਦੇ ਬੰਗਾਲ ਦੇ ਦੌਰੇ ਦੌਰਾਨ ਇਹ ਦੱਸ ਦਿੱਤਾ ਹੈ ਕਿ ਮਮਤਾ ਬੈਨਰਜੀ ਲਈ ਇਸ ਵਾਰ ਦਾ ਚੋਣਾਵ ਆਸਾਨ ਨਹੀਂ ਹੋਵੇਗਾ।ਹਾਲਾਂਕਿ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਾਜਨੀਤਿਕ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਬੀਜੇਪੀ ਦੇ ਉਤਸ਼ਾਹ ਨੂੰ ਕਾਲਪਨਿਕ ਮੰਨ ਰਹੇ ਹਨ।ਉਨਾਂ੍ਹ ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਬੀਜੇਪੀ ਦਹਾਈ ਦਾ ਅੰਕੜਾ ਪਾਰ ਕਰ ਗਈ ਤਾਂ ਮੈਂ ਟਵਿੱਟਰ ਛੱਡ ਦਿਆਂਗਾ।ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਮੀਡੀਆ ਦਾ ਇੱਕ ਵਰਗ ਬੀਜੇਪੀ ਦੇ ਸਮਰਥਨ ‘ਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਸ ਤੋਂ ਸਾਫ ਜਾਹਿਰ ਹੈ ਕਿ ਬੀਜੇਪੀ
10 ਸੀਟਾਂ ਲਈ ਸੰਘਰਸ਼ ਕਰ ਰਹੀ ਹੈ।ਜੇਕਰ ਬੰਗਾਲ ‘ਚ ਬਿਹਤਰ ਪ੍ਰਦਰਸ਼ਨ ਕਰਦੀ ਹੈ ਤਾਂ ਮੈਂ ਟਵਿੱਟਰ ਤੋਂ ਆਪਣਾ ਅਕਾਊਂਟ ਛੱਡ ਦਿਆਂਗਾ।ਪ੍ਰਸ਼ਾਂਤ ਕਿਸ਼ੋਰ ਨੇ ਇਸ ਟਵੀਟ ‘ਤੇ ਬੀਜੇਪੀ ਦੇ ਰਾਸ਼ਟਰੀ ਸਕੱਤਰ ਅਤੇ ਪੱਛਮੀ ਬੰਗਾਲ ਦੇ ਮੁਖੀ ਕੈਲਾਸ਼ ਨੇ ਵੀ ਟਵੀਟ ਕੀਤਾ ਹੈ ਕਿ ਅਤੇ ਕਿਹਾ ਹੈ ਕਿ ਭਾਜਪਾ ਦੀ ਬੰਗਾਲ ‘ਚ ਜੋ ਗਤੀਵਿਧੀ ਚੱਲ ਰਹੀ ਹੈ, ਸਰਕਾਰ ਬਣਨ ਤੋਂ ਬਾਅਦ ਇਸ ਦੇਸ਼ ਨੂੰ ਇਕ ਚੋਣ ਰਣਨੀਤੀਕਾਰ ਤੋਂ ਹੱਥ ਧੋਣਾ ਪਵੇਗਾ।ਦੱਸਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ‘ਚ ਜਿੱਤ ਹਾਸਲ ਕਰਨ ਤੋਂ ਬਾਅਦ ਬੀਜੇਪੀ ਲਈ ਪੱਛਮੀ ਬੰਗਾਲ ‘ਤੇ ਜਿੱਤ ਹਾਸਲ ਕਰਨਾ ਕਾਫੀ ਅਹਿਮ ਹੈ।ਇਹੀ ਕਾਰਨ ਹੈ ਕਿ ਬੀਜੇਪੀ ਦੇ ਸੀਨੀਅਰ ਲਗਾਤਾਰ ਬੰਗਾਲ ਦਾ ਦੌਰਾ ਕਰ ਰਹੇ ਹਨ।ਪੱਛਮੀ ਬੰਗਾਲ ਦੇ ਦੋ ਦਿਨਾਂ ਦੇ ਦੌਰੇ ‘ਤੇ ਅਮਿਤ ਸ਼ਾਹ ਨੇ ਕਈ ਪ੍ਰੋਗਰਾਮਾਂ ‘ਚ ਹਿੱਸਾ ਲਿਆ।ਅਮਿਤ ਸ਼ਾਹ ਨੇ ਕਿਹਾ ਕਿ ਬੀਜੇਪੀ ਬੰਗਾਲ ‘ਚ 200 ਤੋਂ ਵੱਧ ਸੀਟਾਂ ਜਿੱਤ ਰਹੀ ਹੈ।
ਕਿਸਾਨੀ ਮੋਰਚੇ ਦੇ 26ਵੇਂ ਦਿਨ, 11 ਵਜੇ ਸਵੇਰ ਤੋਂ ਕੱਲ 11 ਵਜੇ ਤੱਕ 11 ਆਗੂ ਕਰਨਗੇ ਭੁੱਖ ਹੜਤਾਲ Live ਤਸਵੀਰਾਂ !