pray to balaji offer coconut minister advises crying women: ਦੇਸ਼ ਇਨ੍ਹਾਂ ਦਿਨੀਂ ਕੋਰੋਨਾ ਵਾਇਰਸ ਨਾਲ ਤੜਫ ਰਿਹਾ ਹੈ।ਦਿਨੋਂ ਦਿਨ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ।ਸਮੇਂ ‘ਤੇ ਇਲਾਜ ਨਾ ਮਿਲਣ ਅਤੇ ਆਕਸੀਜਨ ਦੀ ਕਮੀ ਨਾਲ ਕੋਰੋਨਾ ਮਰੀਜ਼ ਹਸਪਤਾਲਾਂ ‘ਚ ਦਮ ਤੋੜ ਰਹੇ ਹਨ।ਪਰ ਕੇਂਦਰੀ ਮੰਤਰੀ ਲੋਕਾਂ ਨੂੰ ਨਾਰੀਅਲ ਚੜਾਉਣ ਦੀ ਸਲਾਹ ਦੇ ਰਹੇ ਹਨ।ਦਰਅਸਲ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕੋਰੋਨਾ ਦੀਆਂ ਸਥਿਤੀਆਂ ਦਾ ਜਾਇਜਾ ਲੈਣ ਅਤੇ ਮਰੀਜ਼ਾਂ ਦਾ ਹਾਲ ਜਾਣਨ ਜੋਧਪੁਰ ਦੇ ਏਮਜ਼, ਐੱਮਡੀਐੱਮ, ਐੱਮਜੀਐੱਚ ਹਸਪਤਾਲ ਪਹੁੰਚੇ ਸਨ।ਜਿੱਥੇ ਉਨਾਂ੍ਹ ਨੇ ਇੱਕ ਕੋਰੋਨਾ ਮਰੀਜ਼ ਵਿਅਕਤੀ ਦੇ ਪਰਿਵਾਰ ਨੂੰ ਬਾਲਾਜੀ ਅੱਗੇ ਪ੍ਰਾਥਨਾ ਕਰਨ ਅਤੇ ਨਾਰੀਅਲ ਚੜਾਉਣ ਦੀ ਸਲਾਹ ਦਿੱਤੀ।
ਮਥੁਰਾਦਾਸ ਮਥੁਰ ਹਸਪਤਾਲ ‘ਚ ਇੱਕ ਰੋਂਦਾ ਹੋਇਆ ਨੌਜਵਾਨ ਮੰਤਰੀ ਦੇ ਕੋਲ ਆਇਆ ਅਤੇ ਉਨਾਂ੍ਹ ਤੋਂ ਆਪਣੀ ਬਿਮਾਰ ਮਾਂ ਦੇ ਇਲਾਜ ਲਈ ਕਿਸੇ ਡਾਕਟਰ ਨੂੰ ਭੇਜਣ ਦੀ ਗੁਹਾਰ ਲਗਾਈ।ਮੰਤਰੀ ਨੇ ਨੌਜਵਾਨ ਦੇ ਨਾਲ ਮੌਜੂਦ ਅਧਿਕਾਰੀ ਤੋਂ ਮਰੀਜ਼ ਨੂੰ ਦੇਖਣ ਲਈ ਕਿਹਾ।ਜਦੋਂ ਤੱਕ ਡਾਕਟਰ ਪੀੜਤ ਔਰਤ ਨੂੰ ਦੇਖਣ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ।ਇਸ ਤੋਂ ਬਾਅਦ ਰੋਂਦੀ-ਵਿਲਕਦੀ ਹੋਈ ਦੋ ਹੋਰ ਔਰਤਾਂ ਨੂੰ ਮਿਲੇ।ਗਜੇਂਦਰ ਸਿੰਘ ਸ਼ੇਖਾਵਤ ਨੇ ਉਨ੍ਹਾਂ ਨੂੰ ਕਿਹਾ ਕਿ ਭਗਵਾਨ ਸਭ ਠੀਕ ਕਰਨਗੇ।ਉਨ੍ਹਾਂ ਨੇ ਕਿਹਾ, ਬਾਲਾਜੀ ਮਹਾਰਾਜ ਦਾ ਨਾਮ ਲਉ ਅਤੇ ਉਨ੍ਹਾਂ ਨੂੰ ਨਾਰੀਅਲ ਚੜਾਉ ਸਭ ਠੀਕ ਹੋ ਜਾਉ।
ਗਜੇਂਦਰ ਸਿੰਘ ਸ਼ੇਖਾਵਤ ਦੇ ਇਸ ਬਿਆਨ ਦੀ ਅਲੋਚਨਾ ਹੋ ਰਹੀ ਹੈ। ਇਸ ਤੋਂ ਬਾਅਦ ਮੰਤਰੀ ਨੇ ਇਸ ਮਾਮਲੇ ਵਿਚ ਆਪਣੀ ਸਪਸ਼ਟੀਕਰਨ ਦੇ ਦਿੱਤਾ ਹੈ। ਆਲੋਚਨਾਵਾਂ ‘ਤੇ ਵੀ ਗਜੇਂਦਰ ਸਿੰਘ ਸ਼ੇਖਾਵਤ ਨੇ ਟਵਿੱਟਰ’ ਤੇ ਲਿਖਿਆ, “ਡਾਕਟਰ ਆਪਣਾ ਕੰਮ ਕਰ ਰਹੇ ਹਨ ਅਤੇ ਤੁਸੀਂ ਬਾਲਾਜੀ ਮਹਾਰਾਜ ਨੂੰ ਨਾਰਿਅਲ ਭੇਟ ਕਰੋਗੇ, ਰੱਬ ਸਭ ਕੁਝ ਠੀਕ ਕਰੇਗਾ” ਕਹਿਣਾ ਕਿਹੜਾ ਤਰੀਕਾ ਗਲਤ ਹੈ? ਵਿਰੋਧੀ ਮੈਨੂੰ ਸਮਝਾਓ! ਇਹ ਕਿਸ ਮਾਨਸਿਕਤਾ ਤੋਂ ਸਪਸ਼ਟ ਹੈ ਕਿ ਹਸਪਤਾਲ ਵਿਚ ਦਾਖਲ ਮਰੀਜ਼ ਦੇ ਪਰਿਵਾਰ ਨੂੰ ਮਾਨਸਿਕਤਾ ਨਾਲ ਜੋੜਨਾ ਗਲਤ ਹੈ।
ਆ ਗਿਆ ਆਕਸੀਜਨ ਸਿਲੰਡਰ ਦਾ ਬਦਲ, ਇਕ ਹਫਤੇ ‘ਚ Corona Positive ਵਿਅਕਤੀ ਹੋ ਰਿਹਾ Negativ