President and PM Modi pay tributes: ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 73ਵੀਂ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਆਦਰਸ਼ ਲੱਖਾਂ ਨੂੰ ਪ੍ਰੇਰਿਤ ਕਰਦੇ ਹਨ।
ਅੱਜ ਦੇ ਦਿਨ 1948 ਵਿੱਚ ਮਹਾਤਮਾ ਗਾਂਧੀ ਨੂੰ ਨੱਥੂਰਾਮ ਗੋਡਸੇ ਨੇ ਗੋਲੀ ਮਾਰ ਦਿੱਤੀ ਸੀ । ਉਨ੍ਹਾਂ ਦੀ ਬਰਸੀ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਪੀਐੱਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮਹਾਨ ਬਾਪੂ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ । ਉਨ੍ਹਾਂ ਦੇ ਆਦਰਸ਼ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਸ਼ਹੀਦ ਦਿਵਸ ‘ਤੇ ਅਸੀਂ ਉਨ੍ਹਾਂ ਸਾਰੀਆਂ ਮਹਾਨ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤ ਦੀ ਆਜ਼ਾਦੀ ਅਤੇ ਹਰ ਭਾਰਤੀ ਦੀ ਕੁਸ਼ਲਤਾ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ।”
ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਬਾਪੂ ਦੀ ਬਰਸੀ ‘ਤੇ ਉਨ੍ਹਾਂ ਨੂੰ ਨਮਨ ਕੀਤਾ । ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਲਿਖਿਆ,”ਮੈਂ ਧੰਨਵਾਦੀ ਰਾਸ਼ਟਰ ਵੱਲੋਂ ਰਾਸ਼ਟਰ ਪਿਤਾ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਨੂੰ ਸ਼ਾਂਤੀ, ਅਹਿੰਸਾ, ਸਾਦਗੀ, ਸਾਧਨਾਂ ਦੀ ਸ਼ੁੱਧਤਾ ਅਤੇ ਨਿਮਰਤਾ ਦੇ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਉ ਅਸੀਂ ਉਨ੍ਹਾਂ ਦੇ ਸੱਚਾਈ ਅਤੇ ਪਿਆਰ ਦੇ ਮਾਰਗ ‘ਤੇ ਚੱਲਣ ਦਾ ਵਾਅਦਾ ਕਰੀਏ।”
ਦੱਸ ਦੇਈਏ ਕਿ ਇਸ ਮੌਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਬਾਪੂ ਨੂੰ ਯਾਦ ਕੀਤਾ । ਰਾਹੁਲ ਗਾਂਧੀ ਨੇ ਵੀਡੀਓ ਦੇ ਨਾਲ ਮਹਾਤਮਾ ਗਾਂਧੀ ਦੇ ਇੱਕ ਕੋਟ ਨੂੰ ਟਵੀਟ ਕਰਦਿਆਂ ਲਿਖਿਆ- ”ਸੱਚ ਲੋਕਾਂ ਦੇ ਸਮਰਥਨ ਤੋਂ ਬਿਨ੍ਹਾਂ ਵੀ ਖੜ੍ਹਾ ਰਹਿੰਦਾ ਹੈ, ਇਹ ਸਵੈ-ਨਿਰਭਰ ਹੈ।”
ਇਹ ਵੀ ਦੇਖੋ: ਜੋਗਿੰਦਰ ਯਾਦਵ ਨੇ ਸਟੇਜ ਤੋਂ ਕਿਹਾ, ਭਾਵੁਕ ਹੋਏ ਟਿਕੈਤ ਦੇ ਚਾਰ ਹੰਝੂਆਂ ਨੇ ਸਾਰੇ ਦਾਗ ਧੋ ਦਿੱਤੇ