ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਹਿਲੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਕਾਨਪੁਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਪਰੌਨਖ ਜਾ ਰਹੇ ਹਨ । ਕਾਨਪੁਰ ਦੇਹਾਤ ਜ਼ਿਲ੍ਹੇ ਦੇ ਝਿਝਕ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਸ਼ਾਮ 6.10 ਵਜੇ ਰਾਸ਼ਟਰਪਤੀ ਦੀ ਸਪੈਸ਼ਲ ਟ੍ਰੇਨ ਪਹੁੰਚੀ ।
ਇੱਥੇ ਝਿਝਕ ਵਿੱਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮੈਂ ਤੁਹਾਡੇ ਸਭ ਦਾ ਆਸ਼ੀਰਵਾਦ ਲੈਣ ਆਇਆ ਹਾਂ । ਮੈਨੂੰ ਇਸ ਰੇਲਵੇ ਸਟੇਸ਼ਨ ਦਾ ਹਰ ਪਲ ਯਾਦ ਹੈ। ਰਾਸ਼ਟਰਪਤੀ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਲੋਕ ਕਹਿੰਦੇ ਹਨ ਕਿ ਜਦੋਂ ਮੈਂ ਸੰਸਦ ਮੈਂਬਰ ਸੀ ਤਾਂ ਇੱਥੇ ਕਈ ਟ੍ਰੇਨਾਂ ਰੁਕਦੀਆਂ ਸਨ, ਪਰ ਬਾਅਦ ਵਿੱਚ ਬੰਦ ਹੋ ਗਈਆਂ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਮੁੜ ਕੀਤਾ ਕਿਸਾਨਾਂ ਦਾ ਸਮਰਥਨ, ਕਿਹਾ- “ਅਸੀਂ ਸੱਤਿਆਗ੍ਰਹੀ ਅੰਨਦਾਤਾ ਦੇ ਨਾਲ ਹਾਂ”
ਦਰਅਸਲ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲੋਕਾਂ ਨੂੰ ਕਿਹਾ ਕਿ ਮੇਰੀ ਤੁਹਾਡੇ ਤੋਂ ਦੂਰੀ ਨਹੀਂ ਹੈ । ਪ੍ਰੋਟੋਕੋਲ ਦੇ ਅਧੀਨ ਕੁਝ ਦੂਰੀ ਹੈ। ਤੁਸੀਂ ਆਪਣੀ ਗੱਲ, ਸ਼ਿਕਾਇਤ ਸਾਨੂੰ ਭੇਜ ਸਕਦੇ ਹੋ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਬਹੁਤ ਵਿਕਾਸ ਹੋਇਆ ਹੈ ।
ਅਜਿਹੀ ਸਥਿਤੀ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਕਾਸ ਵਿੱਚ ਸਹਿਯੋਗ ਕਰੇ । ਉਨ੍ਹਾਂ ਕਿਹਾ ਕਿ ਇਹ ਕਈ ਵਾਰ ਵੇਖਿਆ ਗਿਆ ਹੈ ਕਿ ਕੁਝ ਲੋਕ ਧਰਨਾ ਪ੍ਰਦਰਸ਼ਨ ਕਰਨ ਦੌਰਾਨ ਗੱਡੀਆਂ ਰੋਕਦੇ ਹਨ ਅਤੇ ਕਈ ਵਾਰ ਰੇਲ ਨੂੰ ਅੱਗ ਲਾ ਦਿੰਦੇ ਹਨ, ਜੋ ਕਿ ਬਿਲਕੁਲ ਗਲਤ ਹੈ।
ਰਾਸ਼ਟਰਪਤੀ ਕੋਵਿੰਦ ਨੇ ਆਪਣੇ ਅੰਦਾਜ਼ ਵਿੱਚ ਕਿਹਾ ਕਿ ਸਭ ਤੋਂ ਜ਼ਿਆਦਾ ਤਨਖਾਹ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਦੀ ਹੈ। ਸਾਨੂੰ ਵੀ 5 ਲੱਖ ਵੀ ਮਿਲਦੇ ਹਨ, ਜਿਨ੍ਹਾਂ ਵਿੱਚੋਂ ਪੌਣੇ 3 ਲੱਖ ਟੈਕਸ ਵਿੱਚ ਚਲੇ ਜਾਂਦੇ ਹਨ। ਤਾਂ ਦੱਸੋ ਬਚੇ ਕਿੰਨੇ ? ਅਤੇ ਜਿੰਨੇ ਬਚੇ ਉਸ ਨਾਲ ਕਿਤੇ ਜ਼ਿਆਦਾ ਤਾਂ ਸਾਡੇ ਅਧਿਕਾਰੀ ਅਤੇ ਹੋਰ ਦੂਜੇ ਲੋਕਾਂ ਨੂੰ ਮਿਲਦੀ ਹੈ। ਇੱਥੇ ਜੋ ਅਧਿਆਪਕ ਬੈਠੇ ਹੋਏ ਹਨ ਉਨ੍ਹਾਂ ਨੂੰ ਸਭ ਤੋਂ ਵੱਧ ਮਿਲਦਾ ਹੈ।