president meeting opposition party : ਕਿਸਾਨ ਬਿੱਲ ਨੂੰ ਲੈ ਕੇ ਸਰਕਾਰ ਅਤੇ ਵਿਰੋਧੀਆਂ ਵਿਚਾਲੇ ਜੰਗ ਛਿੜੀ ਹੋਈ ਹੈ।ਬਿੱਲ ਨੂੰ ਲੈ ਕੇ ਸਦਨ ‘ਚ ਹੰਗਾਮਾ ਹੋਇਆ ਜਿਸਦੇ ਬਾਅਦ 8 ਸੰਸਦਾਂ ਨੂੰ ਮੁਅੱਤਲ ਕੀਤਾ ਗਿਆ।ਜਿਸਦੇ ਬਾਅਦ ਹੀ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਦੋਵਾਂ ਸਦਨਾਂ ਦਾ ਬਾਈਕਾਟ ਕੀਤਾ ਹੋਇਆ ਹੈ।ਹੁਣ ਅੱਗੇ ਦੀ ਰਣਨੀਤੀ ਨੂੰ ਲੈ ਕੇ ਬੁੱਧਵਾਰ ਨੂੰ ਵਿਰੋਧ ਦੀ ਸਾਂਝੀ ਬੈਠਕ ਹੋਵੇਗੀ।ਨਾਲ ਹੀ ਬੁੱਧਵਾਰ ਸ਼ਾਮ 5 ਵਜੇ ਹੀ ਵਿਰੋਧੀ ਪਾਰਟੀਆਂ ਰਾਸ਼ਟਰਪਤੀ ਕੋਵਿੰਦ ਨਾਲ ਮੁਲਾਕਾਤ ਕਰਨਗੇ।ਜਾਣਕਾਰੀ ਮੁਤਾਬਕ ਵਿਰੋਧੀਆਂ ਵਲੋਂ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮੰਗਿਆ ਹੈ।ਜਿਸ ‘ਚ ਖੇਤੀ ਬਿੱਲਾਂ ‘ਤੇ ਚਿੰਤਾ, ਰਾਜ ਸਭਾ ‘ਚ ਹੋਏ ਹੰਗਾਮੇ, ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਮਸਲੇ ‘ਚ ਬਹਿਸ ਦੀ ਗੱਲ ਕੀਤੀ ਗਈ ਸੀ।ਉਨ੍ਹਾਂ ਅਪੀਲ ਕੀਤੀ ਸੀ ਕਿ ਰਾਸ਼ਟਰਪਤੀ ਖੇਤੀ ਬਿੱਲ ਨੂੰ ਵਾਪਸ ਰਾਜਸਭਾ ‘ਚ ਭੇਜ ਦੇਣ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਪਹਿਲਾਂ ਸੰਸਦ ਕੰਪਲੈਕਸ ‘ਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਪ੍ਰਦਰਸ਼ਨ ਕਰ ਰਹੇ ਹਨ।ਇਸ ਦੌਰਾਨ ਸਾਰਿਆਂ ਦੇ ਹੱਥਾਂ ‘ਚ ਕਿਸਾਨ ਬਚਾਓ ਦੇ ਪਲੇਅਕਾਰਡ ਵੀ ਹਨ।ਪ੍ਰਦਰਸ਼ਨ ‘ਚ ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਟੀ.ਐੱਮ.ਸੀ ਦੇ ਡੇਰੇਕ ਓ ਬ੍ਰਾਇਨ ਸਮੇਤ ਵਿਰੋਧ ਦੇ ਕਈ ਆਗੂ ਮੌਜੂਦ ਸਨ।ਸੰਸਦ ਕੰਪਲੈਕਸ ‘ਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗਾਂਧੀ ਮੂਰਤੀ ਤੋਂ ਲੈ ਕੇ ਅੰਬੇਦਕਰ ਮੂਰਤੀ ਤੱਕ ਰੋਸ ਮਾਰਚ ਵੀ ਕੱਢਿਆ।ਇਸ ਨਾਲ ਰਾਜਸਭਾ ‘ਚ ਵਿਰੋਧੀ ਪੱਖ ਦੇ ਨੇਤਾ ਗੁਲਾਬ ਨਬੀ ਆਜ਼ਾਦ ਦੇ ਦਫਤਰ ‘ਚ ਅੱਜ ਇਹ ਬੈਠਕ ਹੋਵੇਗੀ।ਜਿਸ ‘ਚ ਕਿਸਾਨ ਬਿੱਲਾਂ ਨੂੰ ਲੈ ਕੇ ਅੱਗੇ ਦੀ ਬਹਿਸ ਕੀਤੀ ਜਾਵੇਗੀ।ਨਾਲ ਹੀ ਸਰਕਾਰ ਵਿਰੁੱਧ ਕਿਸ ਤਰ੍ਹਾਂ ਆਵਾਜ਼ ਉਠਾਈ ਜਾਵੇ ਇਸ ‘ਤੇ ਵੀ ਮੰਥਨ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਪੱਖ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਉਨ੍ਹਾਂ ਸ਼ਰਤਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਸਦਨ ਦਾ ਬਾਈਕਾਟ ਕਰਨਗੇ।ਵਿਰੋਧੀਆਂ ਨੇ ਮੰਗ ਕੀਤੀ ਹੈ ਕਿ ਖੇਤੀ ਬਿੱਲ ਨੂੰ ਸਿਲੈਕਟ ਕਮੇਟੀ ਨੂੰ ਭੇਜਿਆ ਜਾਵੇ।ਨਾਲ ਹੀ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲਈ ਜਾਵੇ।