President PM under Chinese lens: ਭਾਰਤ ਅਤੇ ਚੀਨ ਵਿਚਾਲੇ ਲੱਦਾਖ ਸਰਹੱਦ ‘ਤੇ ਸਥਿਤੀ ਤਣਾਅਪੂਰਨ ਹੈ ਅਤੇ ਸਥਿਤੀ ਯੁੱਧ ਤੱਕ ਦੀ ਆ ਗਈ ਹੈ। ਚੀਨ ਲਗਾਤਾਰ ਵੱਖ-ਵੱਖ ਚਾਲਾਂ ਨੂੰ ਅਪਣਾ ਰਿਹਾ ਹੈ । ਇਸ ਵਿਚਾਲੇ ਚੀਨ ਦੇ ਨਾਪਾਕ ਇਰਾਦਿਆਂ ਦਾ ਇੱਕ ਹੋਰ ਖੁਲਾਸਾ ਹੋਇਆ ਹੈ। ਚੀਨ ਕੁਝ ਕੰਪਨੀਆਂ ਵੱਲੋਂ ਭਾਰਤ ਵਿੱਚ ਜਾਸੂਸੀ ਕਰਵਾ ਰਿਹਾ ਹੈ, ਇਸ ਦੇ ਤਹਿਤ ਪ੍ਰਧਾਨ ਮੰਤਰੀ ਤੋਂ ਲੈ ਕੇ ਕੇਂਦਰੀ ਮੰਤਰੀ ਤੱਕ, ਮੁੱਖ ਮੰਤਰੀ ਤੋਂ ਲੈ ਕੇ ਆਰਮੀ ਅਫਸਰ ਅਤੇ ਵੱਡੇ ਅਫਸਰਾਂ ਤੋਂ ਲੈ ਕੇ ਕਾਰੋਬਾਰੀ ਤੱਕ ਹਰ ਕੋਈ ਉਸਦੇ ਨਿਸ਼ਾਨੇ ‘ਤੇ ਹੈ। ਅਜਿਹੇ ਸਮੇਂ ਵਿੱਚ ਜਦੋਂ ਭਾਰਤ ਨੇ ਕਈ ਚੀਨੀ ਕੰਪਨੀਆਂ ‘ਤੇ ਪਾਬੰਦੀ ਲਗਾਈ ਅਤੇ ਸਥਿਤੀ ਤਣਾਅਪੂਰਨ ਹਨ, ਤਾਂ ਇਸ ਤਰ੍ਹਾਂ ਦਾ ਖੁਲਾਸਾ ਹੈਰਾਨ ਕਰਨ ਵਾਲਾ ਹੈ।
ਇਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਕੰਪਨੀ ਸ਼ੇਨਜ਼ੇਨ ਭਾਰਤ ਵਿੱਚ ਤਕਰੀਬਨ 10 ਹਜ਼ਾਰ ਲੋਕਾਂ ਦੀ ਨਿਗਰਾਨੀ ਕਰਦੀ ਹੈ। ਇਸ ਕੰਪਨੀ ਦਾ ਚੀਨੀ ਸਰਕਾਰ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਿੱਧਾ ਸਬੰਧ ਹੈ। ਇਸ ਚੀਨੀ ਕੰਪਨੀ ਦੀ ਨਜ਼ਰ ਪ੍ਰਧਾਨ ਮੰਤਰੀ ਤੋਂ ਲੈ ਕੇ ਮੇਅਰ ਸਣੇ 10 ਹਜ਼ਾਰ ਭਾਰਤੀਆਂ ‘ਤੇ ਹੈ। ਜ਼ੇਨਜ਼ਹੁਆ ਡਾਟਾ ਇਨਫਰਮੇਸ਼ਨ ਟੈਕਨੋਲੋਜੀ ਕੰਪਨੀ ਲਿਮਟਿਡ ਵੱਲੋਂ ਨਿਗਰਾਨੀ ਕੀਤੇ ਜਾ ਰਹੇ ਭਾਰਤੀਆਂ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਚੀਫ ਜਸਟਿਸ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਗਾਂਧੀ ਪਰਿਵਾਰ, ਮਮਤਾ ਬੈਨਰਜੀ, ਊਧਵ ਠਾਕਰੇ, ਨਵੀਨ ਪਟਨਾਇਕ ਵਰਗੇ ਵੱਡੇ ਆਗੂ, ਰਾਜਨਾਥ ਸਿੰਘ-ਪਿਯੂਸ਼ ਗੋਇਲ ਵਰਗੇ ਕੇਂਦਰੀ ਮੰਤਰੀ, CDS ਬਿਪਿਨ ਰਾਵਤ ਸਣੇ ਕਈ ਵੱਡੇ ਫੌਜੀ ਅਧਿਕਾਰੀ ਸ਼ਾਮਿਲ ਹਨ।
ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਕੰਪਨੀਆਂ ਇਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਦੀ ਡਿਜੀਟਲ ਜ਼ਿੰਦਗੀ ਨੂੰ ਅਪਣਾ ਰਹੀਆਂ ਹਨ ਅਤੇ ਨਾਲ ਹੀ ਇਹ ਲੋਕ, ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕ ਕਿਵੇਂ ਕੰਮ ਕਰਦੇ ਹਨ, ਦੀ ਵੀ ਨਿਗਰਾਨੀ ਕਰ ਰਹੀਆਂ ਹਨ। ਚੀਨੀ ਕੰਪਨੀ ਇਨ੍ਹਾਂ ਸਾਰੇ ਲੋਕਾਂ ਦਾ ਰੀਅਲ-ਟਾਈਮ ਡਾਟਾ ਇਕੱਠਾ ਕਰ ਰਹੀ ਹੈ, ਜੋ ਕਿ ਚੀਨੀ ਸਰਕਾਰ ਨਾਲ ਸਾਂਝਾ ਕੀਤਾ ਜਾਂਦਾ ਹੈ। ਜਿਸ ਵਿੱਚ ਵੱਡੇ ਲੀਡਰਾਂ, ਖਿਡਾਰੀਆਂ, ਕਾਰੋਬਾਰੀਆਂ, ਪੱਤਰਕਾਰਾਂ ਦੇ ਰਿਸ਼ਤੇਦਾਰਾਂ ਦੀ ਸੂਚੀ ਵੀ ਹੈ, ਜਿਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਕੰਪਨੀ ਵੱਲੋਂ ਇਕੱਠੇ ਕੀਤੇ ਜਾ ਰਹੇ ਇਸ ਡਾਟਾ ਨੂੰ ਚੀਨੀ ਕੰਪਨੀਆਂ ਨੂੰ ਹਾਈਬ੍ਰੇਡ ਵਾਰ ਦਾ ਨਾਮ ਦਿੱਤਾ ਜਾਂਦਾ ਹੈ, ਜੋ ਕਿਸੇ ਦੇ ਬਾਰੇ ਵਿੱਚ ਜਾਣਕਾਰੀ ਇਕੱਠੀ ਕਰਨ ਦਾ ਇੱਕ ਮਿਸ਼ਨ ਬਣਾਉਂਦੇ ਹਨ। ਇੱਕ ਪਾਸੇ ਜਿੱਥੇ ਚੀਨ LAC ‘ਤੇ ਭਾਰਤ ਵਿੱਚ ਘੁਸਪੈਠ ਕਰਕੇ ਵਿਰੁੱਧ ਜੰਗ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਉਹ ਵੱਡੇ ਨੇਤਾਵਾਂ ‘ਤੇ ਅਧਿਕਾਰੀਆਂ ‘ਤੇ ਨਜ਼ਰ ਰੱਖ ਰਿਹਾ ਹੈ।