president trump wife first lady melania trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੁਨੀਆ ਦੇ ਉਨ੍ਹਾਂ ਚੁਣਵੇਂ ਨੇਤਾਵਾਂ ‘ਚ ਮੰਨੇ ਜਾਂਦੇ ਹਨ।ਜਿਨ੍ਹਾਂ ਦੇ ਕੋਲ ਇਸ ਅਹੁਦੇ ‘ਤੇ ਪਹੁੰਚਣ ਤੋਂ ਪਹਿਲਾਂ ਵੀ ਕਾਫੀ ਨਿੱਜੀ ਸੰਪਤੀ ਰਹੀ ਹੈ।ਸਿਰਫ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਖਾੜੀ ਦੇਸ਼ਾਂ ਦੇ ਨੇਤਾਵਾਂ ਦੀ ਸੰਪਤੀ ਹੀ ਉਨ੍ਹਾਂ ਤੋਂ ਜਿਆਦਾ ਨਾਪੀ ਜਾਂਦੀ ਰਹੀ ਹੈ।ਅਜਿਹੇ ‘ਚ ਕਈ ਵਾਰ ਸਵਾਲ ਉਠਦਾ ਹੈ ਕਿ ਟਰੰਪ ਦੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਲੇਡੀ ਮੇਲਾਨੀਆ ਟਰੰਪ ਅਤੇ ਉਨ੍ਹਾਂ ਦੀ ਬੇਟੀ ਇਵਾਂਕਾ ਟ੍ਰੰਪ ਦੀ ਜਾਇਦਾਦ ‘ਚ ਕਿੰਨਾ ਫਰਕ ਹੈ।ਜਾਣਕਾਰੀ ਮੁਤਾਬਕ ਡੋਨਾਲਡ ਦੀ ਪਤਨੀ ਮੇਲਾਨੀਆ ਟ੍ਰੰਪ ਦੀ ਜਾਇਦਾਦ ਅਜੇ 38.6 ਮਿਲੀਅਨ ਪੌਂਡ
(ਕਰੀਬ 380 ਕਰੋੜ ਰੁਪਏ) ਦੱਸੀ ਜਾਂਦੀ ਹੈ।ਅਮਰੀਕਾ ਦੀ ਪਹਿਲੀ ਲੇਡੀ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਕਈ ਸਫਲ ਬਿਜ਼ਨੈਸ ਵੇਂਚਰ ਰਹੇ ਸੀ।ਦੱਸਿਆ ਜਾਂਦਾ ਹੈ ਕਿ ਮੇਲਾਨੀਆ 1998 ‘ਚ ਡੋਨਾਲਡ ਟ੍ਰੰਪ ਤੋਂ ਮਿਲੀ ਸੀ, ਉਦੋਂ ਉਹ ਇਕ ਲੋਕਪ੍ਰਿਯ ਮਾਡਲ ਸੀ।ਮੇਲਾਨੀਆ ਨੇ ਵੋਗ, ਵੈਨਿਟੀ ਫੇਅਰ ਅਤੇ ਨਿਊਯਾਰਕ ਮੈਗਜ਼ੀਨ ਦੇ ਲਈ ਮਾਡਲਿੰਗ ਕਰ ਕੇ ਆਪਣੇ ਆਪ ਨੂੰ ਸਥਾਪਿਤ ਕੀਤਾ।ਮੇਲਾਨੀਆ ਨੇ ਮਾਡਲਿੰਗ ਕੈਰੀਅਰ ਦੇ ਨਾਲ ਉਨ੍ਹਾਂ ਨੇ ਆਪਣੇ ਬਿਜ਼ਨੈਸ ਵੀ ਲਾਂਚ ਕੀਤਾ।ਉਨ੍ਹਾਂ ਦਾ ਜਿਵੈਲਰੀ ਕਲੈਕਸ਼ਨ-ਮੇਲਾਨੀਆ ਟਾੲਮਪੀਸੇਜ ਵੀ ਕਾਫੀ ਆਲੀਸ਼ਾਨ ਬਾਂ੍ਰਡ ਦੇ ਤੌਰ ‘ਤੇ ਪਛਾਣੇ ਜਾਂਦੇ ਹਨ।ਇੰਨਾ ਹੀ ਨਹੀਂ
ਮੇਲਾਨੀਆ ਨੇ ਇਕ ਸਿਕਨ ਕੇਅਰ ਕਲੈਕਸ਼ਨ ਵੀ ਲਾਂਚ ਕੀਤਾ ਸੀ, ਜੋ ਕਿ ਸਿਕਨਕੇਅਰ ਉਤਪਾਦਾਂ ਦੇ ਨਾਲ ਐਂਟੀ-ਏਜਿੰਗ ਉਤਪਾਦ ਵੀ ਵੇਚਦਾ ਹੈ।ਡੋਨਾਲਡ ਟ੍ਰੰਪ ਦੀ ਬੇਟੀ ਇਵਾਂਕਾ ਆਪਣੀ ਮਤਰੇਈ ਮਾਂ ਮੇਲਾਨੀਆ ਨਾਲੋਂ ਬਹੁਤ ਅਮੀਰ ਹੈ।ਫੋਬਰਸ ਮੈਗਜ਼ੀਨ ਮੁਤਾਬਕ, ਉਨ੍ਹਾਂ ਕੁਲ ਸੰਪਤੀ 289 ਪੌਂਡਸ (ਕਰੀਬ 3 ਹਜ਼ਾਰ ਕਰੋੜ ਰੁਪਏ) ਦੇ ਆਸਪਾਸ ਹੈ।ਭਾਵ ਮੇਲਾਨੀਆ ਦੇ ਮੁਕਾਬਲੇ ਕਰੀਬ 10 ਗੁਣਾ।ਇਵਾਂਕਾ ਨੇ ਵੀ ਆਪਣਾ ਕੈਰੀਅਰ ਮਾਡਲ ਦੇ ਰੂਪ ‘ਚ ਹੀ ਸ਼ੁਰੂ ਕੀਤਾ ਸੀ ਪਰ ਬਾਅਦ ‘ਚ ਬਿਜਨੇਸ ਸ਼ੁਰੂ ਕੀਤਾ।ਇਵਾਂਕਾ ਆਪਣੇ ਪਿਤਾ ਡੋਨਾਲਡ ਟ੍ਰੰਪ ਦੇ ਬਿਜਨੈਸ ਅਤੇ ਉਨ੍ਹਾਂ ਦੀ ਕੰਪਨੀ ‘ਚ ਐਗਜ਼ੀਕਿਊਟਿਵ ਵਾਈਸ ਪ੍ਰੈਸੀਡੈਂਟ ਰਹਿ ਚੁੱਕੀ ਹੈ।ਦੱਸਿਆ ਗਿਆ ਹੈ ਕਿ ਇਸ ਦੌਰਾਨ ਹੀ ਉਨ੍ਹਾਂ ਨੇ 27 ਮਿਲੀਅਨ ਪੌਂਡਸ (ਕਰੀਬ 265 ਕਰੋੜ ਰੁਪਏ) ਕਮਾਏ।ਉਹ ਟ੍ਰੰਪ ਹੋਟਲ ‘ਚ ਇੰਟੀਰਿਅਰ ਡਿਜਾਈਨਿੰਗ ਦਾ ਕੰਮ ਸੰਭਾਲਦੀ ਹੈ।
ਇਹ ਵੀ ਦੇਖੋ: