private schools karnataka on the verge closure: ਕਰਨਾਟਕ ‘ਚ ਪ੍ਰਾਈਵੇਟ ਸਕੂਲਸ ਐਸੋਸ਼ੀਏਸ਼ਨ ਦਾ ਕਹਿਣਾ ਹੈ ਕਿ ਕੋਰੋਨਾ ਕਾਲ ‘ਚ ਸੂਬੇ ਦੇ ਨਿੱਜੀ ਸਕੂਲਾਂ ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੱਚਿਆਂ ਦੇ ਮਾਪਿਆਂ ਵਲੋਂ ਫੀਸ ਨਾ ਦੇਣ ਦੀ ਵਜ੍ਹਾ ਨਾਲ ਕੁਝ ਸਕੂਲ ਬੰਦ ਹੋ ਗਏ ਹਨ।ਕਰਨਾਟਕ ‘ਚ ਨਿੱਜੀ ਸਕੂਲਾਂ ਨੂੰ ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।ਐਸ਼ੋਸੀਏਸ਼ਨ ਦੇ ਪ੍ਰਧਾਨ ਸ਼ਸ਼ੀ ਕੁਮਾਰ ਦਾ
ਕਹਿਣਾ ਹੈ ਕਿ, ਅਧਿਆਪਕ ਆਨਲਾਈਨ ਜਮਾਤਾਂ ਲਈ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ।ਪਰ ਅਸੀਂ ਉਨ੍ਹਾਂ ਨੂੰ ਘੱਟ ਤਨਖਾਹਾਂ ਦੇਣ ‘ਚ ਵੀ ਅਸਮਰੱਥ ਹਾਂ।ਉਨਾਂ੍ਹ ਨੇ ਕਿਹਾ ਕਿ ਸਰਕਾਰ ਵਲੋਂ ਵੀ ਕੋਈ ਮੱਦਦ ਨਹੀਂ ਮਿਲ ਰਹੀ ਹੈ।60 ਫੀਸਦੀ ਤੋਂ ਵੱਧ ਮਾਤਾ-ਪਿਤਾ ਨੇ ਆਪਣਿਆਂ ਬੱਚਿਆਂ ਦੀ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ।ਸੂਬੇ ‘ਚ 20,000 ਤੋਂ ਵੱਧ ਸਕੂਲ ਹਨ ਅਤੇ ਇਨ੍ਹਾਂ ਤੋਂ ਕਰੀਬ 18000 ਨਿੱਜੀ ਸਕੂਲ ਹਨ ਜੋ ਮਾਸਿਕ ਵੇਤਨ ‘ਤੇ ਨਿਰਭਰ ਹਨ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਸੂਬੇ ‘ਚ ਨਿੱਜੀ ਸਕੂਲ ਦਸੰਬਰ ਤੱਕ ਬੰਦ ਹਨ।ਸਰਕਾਰ ਨੇ ਤਕਨੀਕੀ ਸਲਾਹਕਾਰ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਸਕੂਲਾਂ ਨੂੰ ਦਸੰਬਰ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਸੀ।ਕਰਨਾਟਕ ਦੇ ਸੀਐੱਮ ਬੀਐੱਸ ਯੇਦੀਯੁਰੱਪਾ ਨੇ ਕਿਹਾ ਸੀ, ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਦਸੰਬਰ ਦੇ ਅੰਤ ਤੱਕ ਸਕੂਲ ਖੋਲਣ ਨੂੰ ਲੈ ਕੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ।ਸਿਹਤ ਵਿਭਾਗ ਨੇ ਕਿਹਾ ਕਿ ਸੂਬੇ ‘ਚ ਮੰਗਲਵਾਰ ਤੱਕ ਕੋਰੋਨਾ ਵਾਇਰਸ, ਦੇ 23709 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ।ਕੁਲ ਮਿਲਾ ਕੇ 8 ਲੱਖ 50 ਹਜ਼ਾਰ 707 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਉਥੇ ਹੀ ਦੂਜੇ ਪਾਸੇ ਕੋਰੋਨਾ ਨਾਲ 11,792 ਲੋਕਾਂ ਦੀ ਜਾਨ ਚਲੀ ਗਈ ਹੈ।
ਵੇਖੋ ਕਿਵੇਂ ਡੰਡ ਬੈਠਕਾਂ ਮਾਰਕੇ 74 ਸਾਲ ਦਾ ਹਰਿਆਣਵੀ ਤਾਊ ਕਰ ਰਿਹਾ Modi ਤੇ Khattar ਨੂੰ ਚੈਂਲੇਂਜ…!